ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਕੱਲਰਕੌਲ.


ਊਖਰ ਵਿੱਚ ਕਮਲ. ਭਾਵ- ਮੰਦ ਜਗਾ ਵਿੱਚ ਉੱਤਮ ਵਸਤੁ ਦਾ ਹੋਣਾ। ੨. ਨੀਚਕੁਲ ਵਿੱਚ ਉੱਤਮ ਪੁਰਖ ਦਾ ਹੋਣਾ. "ਕੱਲਰਕੌਲ ਭਗਤ ਪ੍ਰਹਿਲਾਦ." (ਭਾਗੁ)


ਦੇਖੋ, ਕਲਰ. "ਕਾਹੇ ਕਲਰਾ ਸਿੰਚਹੁ?" (ਬਸੰ ਮਃ ੧)


ਕੱਲਰ ਵਿੱਚ. ਊਖਰ ਮੇਂ. "ਕਲਰਿ ਖੇਤੀ ਬੀਜੀਐ ਕਿਉਂ ਲਾਹਾ ਪਾਵੈ?" (ਆਸਾ ਅਃ ਮਃ ੧)