ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. तृण- ਤ੍ਰਿਣ. ਸੰਗ੍ਯਾ- ਘਾਸ। ੨. ਤਿਨਕਾ. ਡੱਕਾ। ੩. ਡਿੰਗ. ਸਰਵ- ਤਿੰਨ. ਤਿਨ੍ਹਾਂ. ਤਿਨ੍ਹੇ.


ਸੰਗ੍ਯਾ- ਤ੍ਰਿਣ- ਕ੍ਸ਼ਿਤਿ. ਉਹ ਜ਼ਮੀਨ, ਜਿਸ ਪੁਰ ਘਾਸ ਹੋਵੇ. ਚਰਾਗਾਹ. ਬੀੜ. "ਤਿਣਛਿਤਿ ਕੀ ਬਹੁਰਹਿ ਰਖਵਾਰੀ." (ਗੁਪ੍ਰਸੂ)


ਦੇਖੋ, ਤਿਣ। ੨. ਸਰਵ- ਤਿਨ੍ਹਾਂ ਦਾ. ਉਨ੍ਹਾਂ ਦਾ. "ਕਾਮ ਕ੍ਰੋਧ ਮਿਟਿਆਉ ਜੁ ਤਿਣੰ." (ਸਵੈਯੇ ਮਃ ੪. ਕੇ)


ਦੇਖੋ, ਤਿਤੁ। ੨. ਸਰਵ- ਉਸ. "ਤਿਤ ਘਿਇ ਹੋਮ ਜਗ ਸਦ ਪੂਜਾ." (ਵਾਰ ਮਾਝ ਮਃ ੧)


ਤਤ੍ਰ ਹੀ. ਉੱਥੇ ਹੀ. "ਤਿਤ ਹੀ ਲਾਗਾ ਜਿਤੁ ਕੋ ਲਾਇਆ." (ਭੈਰ ਮਃ ੫)