ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗੁਜਰ.


ਦੇਖੋ ਗੁਜਰਾਨ. "ਗੁਰਮੁਖਿ ਸਾਚਿ ਤਹਾਂ ਗੁਦਰਾਣੁ." (ਆਸਾ ਮਃ ੧)


ਗੁਜ਼ਾਰਿਸ਼ ਕਰੈ. ਦੇਖੋ, ਗੁਜਰਾਵੈ.


ਸੰਗ੍ਯਾ- ਗੋਦੜੀ. ਕੰਥਾ। ੨. ਵਿ- ਗੁਜ਼ਰੀ. ਵੀਤੀ. "ਸਗਲੀ ਰੈਣਿ ਗੁਦਰੀ ਅੰਧਿਆਰੀ, ਸੇਵਿ ਸਤਿਗੁਰੁ ਚਾਨਣੁ ਹੋਇ." (ਸ੍ਰੀ ਮਃ ੫. ਪਹਿਰੇ) ਸਾਰੀ ਉਮਰ ਅਵਿਦ੍ਯਾ ਵਿੱਚ ਵੀਤੀ.


ਗੁਜਰੈ. ਵੀਤਦਾ ਹੈ. "ਝਗੜਾ ਕਰਦਿਆ ਅਨੁਦਿਨ ਗੁਦਰੈ." (ਗਉ ਵਾਰ ੧. ਮਃ ੪)


ਭਾਈ ਰੂਪਚੰਦ ਜੀ ਦੇ ਪੜੋਤੇ ਅਤੇ ਭਾਈ ਦਯਾਲ ਸਿੰਘ ਦੇ ਸੁਪੁਤ੍ਰ, ਜੋ ਕਰਨੀ ਵਾਲੇ ਗੁਰਮੁਖ ਸੰਤ ਅਤੇ ਭਾਈ ਰੂਪਚੰਦ ਜੀ ਦੀ ਗੱਦੀ ਬਾਗੜੀਆਂ ਦੇ ਪ੍ਰਸਿੱਧ ਮਹੰਤ ਹੋਏ ਹਨ. ਦੇਖੋ, ਰੂਪਚੰਦ ਭਾਈ.


ਸੰਗ੍ਯਾ- ਗੋਦੜਾ- ਗੋਦੜੀ. ਜੁੱਲਾ- ਜੁੱਲੀ.


ਸੰਗ੍ਯਾ- ਗੋਦੜਾ. ਜੁੱਲਾ. ਪਾਟੀ ਲੀਰਾਂ ਦਾ ਬਣਿਆ ਹੋਇਆ ਭਾਰੀ ਲਿਹਾਫ਼ (ਲੇਫ) "ਜਿਨ ਪਟੁ ਅੰਦਰਿ ਬਾਹਰਿ ਗੁਦੜੁ." (ਵਾਰ ਆਸਾ) ਅੰਦਰੋਂ ਕੋਮਲ ਜਾਹਰਾ ਰੁੱਖੇ। ੨. ਕੂੜਾ ਕਰਕਟ.; ਦੇਖੋ, ਗੁਦੜ.