ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿਕ੍ਰਯ ਹੁੰਦਾ ਹੈ. ਵਿਕਦਾ ਹੈ। ੨. ਦੇਖੋ, ਵਿਕਾਇ ਲਏ.


ਵਿਕ੍ਰਯ ਕਰਵਾ ਲਏ. ਖ਼ਰੀਦ ਲਏ. "ਇਹੁ ਤਨ ਵੇਚੀ ਬੈ ਕਰੀ, ਜੇ ਕੋ ਲਏ ਵਿਕਾਇ." (ਸੂਹੀ ਮਃ ੫)


ਸੰ. ਸੰਗ੍ਯਾ- ਪਸਾਰ. ਫੈਲਾਉ। ੨. ਖਿੜਨ (ਪ੍ਰਫੁੱਲ) ਹੋਣ ਦਾ ਭਾਵ। ੩. ਵ੍ਰਿੱਧੀ. ਵਾੱਧਾ। ੪. ਵਿਕਾਸ਼. ਪ੍ਰਕਾਸ਼। ੫. ਆਕਾਸ਼.


ਵਿਕ੍ਰਯ ਹੋਏ. ਵਿਕੇ. "ਗੁਰੂ ਕੇ ਸਬਦਿ ਵਿਕਾਣੇ." (ਧਨਾ ਛੰਤ ਮਃ ੧)