ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. आतक्क- ਆਤੰਕ. ਸੰਗ੍ਯਾ- ਡਰ. ਭੈ. "ਸਭ ਦੇਸ ਦੁਕਾਲ ਅਤੰਕ ਹਰ੍ਯੋ." (ਨਾਪ੍ਰ)#"ਕਾਯਰ ਕੇ ਉਰ ਹੋਤ ਅਤੰਗਾ." (ਗੁਪ੍ਰਸੂ)#੨. ਪ੍ਰਤਾਪ। ੩. ਦਬਦਬਾ.


ਬਹੁਤ ਵਧਕੇ ਕਹਿਣ ਦੀ ਕਾਵ੍ਯਰੀਤਿ. ਇੱਕ ਅਰਥਾਲੰਕਾਰ. Hyperbole. ਜਿਸ ਵਿੱਚ ਬਾਤ ਨੂੰ ਬਹੁਤ ਵਧਾਕੇ ਵਰਣਨ ਕੀਤਾ ਜਾਂਦਾ ਹੈ. ਇਸ ਦਾ ਨਾਉਂ "ਅਤਿਸਯੋਕ੍ਤਿ" ਭੀ ਹੈ. "ਦਾਨ ਸ਼ੂਰਤਾ ਰੂਪ ਗੁਣ ਕਹਿਯੇ ਅਤਿ ਅਧਿਕਾਯ.#ਉਦਾਹਰਣ-#"ਤਹਾਂ ਸਤ੍ਰੁ ਕੇ ਭੀਮ ਹਸਤੀ ਚਲਾਏ,#ਫਿਰੈਂ ਮੱਧ ਗੈਣੰ ਅਜੌਂ ਲੌ ਨ ਆਏ" (ਗ੍ਯਾਨ)#"ਧੂਰਿ ਉਡੀ ਖੁਰ ਪੂਰਨ ਤੇ ਪਬ ਊਰਧ ਹਨਐ ਰਵਿ-#ਮੰਡਲ ਛਾਏ। ਮਾਨਹੁ ਫੇਰ ਰਚੇ ਬਿਧਿ ਲੋਕ ਧਰਾ#ਖਟ ਆਠ ਅਕਾਸ ਬਨਾਏ." (ਚੰਡੀ ੧)


ਇੱਕ ਅਰਥਾਲੰਕਾਰ, ਜਿਸ ਵਿੱਚ ਬਹੁਤ ਹੀ ਵਧਕੇ ਕਲਪਨਾ ਕੀਤੀ ਜਾਂਦੀ ਹੈ. ਇਸ ਦਾ ਲੱਛਣ ਹੈ- ਕਾਰਣ ਤੋਂ ਪਹਿਲਾਂ ਹੀ ਕਾਰਯ ਦਾ ਹੋਣਾ ਵਰਣਨ ਕਰਨਾ. "ਜਹਾਂ ਹੇਤੁ ਤੇ ਪ੍ਰਥਮ ਹੀ ਪ੍ਰਗਟ ਹੋਤ ਹੈ ਕਾਜ." (ਸ਼ਿਵਰਾਜ ਭੂਸਣ)#ਉਦਾਹਰਣ-#"ਪਹਿਲਾ ਪੂਤੁ ਪਿਛੈਰੀ ਮਾਈ।#ਬਾਹਰਿ ਬੈਲੁ ਗੋਨ ਘਰਿ ਆਈ." (ਆਸਾ ਕਬੀਰ)#"ਯੁੱਧ ਹੇਤੁ ਦਸ਼ਮੇਸ਼ ਜਬ ਕਸੀ ਕਮਰ ਕਿਰਪਾਨ,#ਜਗਦੁਖਦਾਇਕ ਸ਼ਤ੍ਰੁ ਗਣ ਤੁਰਤ ਭਏ ਬਿਨ ਪ੍ਰਾਣ."


ਸੰਗ੍ਯਾ- ਅਸਤ੍ਰ ਦਾ ਸੰਖੇਪ. "ਅਤ੍ਰ ਕੇ ਚਲੈਯਾ ਛਿਤਿ ਛਤ੍ਰ ਕੇ ਧਰੈਯਾ." (ਅਕਾਲ) ੨. ਕ੍ਰਿ. ਵਿ- ਇਸ ਥਾਂ. ਏਥੇ.


ਵਿ- ਤ੍ਰੁਟਿ ਰਹਿਤ. ਅਟੁੱਟ.


ਸੰ. ਆਤਪਤ੍ਰ. ਸੰਗ੍ਯਾ- ਆਤਪ (ਧੁੱਪ) ਤੋਂ ਬਚਾਉਣ ਵਾਲਾ ਛਤ੍ਰ। ੨. ਰਾਜ੍ਯ ਚਿੰਨ੍ਹ ਛਤ੍ਰ. "ਅਤ੍ਰਪਤ੍ਰ ਕਹਿ ਸੀਸ ਢੁਰਾਯੋ." (ਵਿਚਿਤ੍ਰ)