ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਤਾਵਨਮਾਤ੍ਰ. ਉਤਨਾਕ. ਉਤਨੀ. ਉਤਨੇ. "ਜਿਤਨੇ ਪਾਤਿਸਾਹ ×× ਤਿਤਨੇ ਸਭਿ ਹਰਿ ਕੇ ਕੀਏ." (ਵਾਰ ਬਿਲਾ ਮਃ ੪)


ਦੇਖੋ, ਤਿੱਤਰ.


ਸੰ. ਤਿੱਤਿਰ. ਸੰਗ੍ਯਾ- ਇੱਕ ਜੰਗਲੀ ਪੰਛੀ ਜੋ ਭੂਰੇ ਅਤੇ ਕਾਲੇ ਰੰਗ ਦਾ ਭਿੰਨ ਭਿੰਨ ਹੁੰਦਾ ਹੈ. Partridge. ਕਾਲੇ ਤਿੱਤਰ ਨੂੰ 'ਸੁਬਹਾਨੀ' ਆਖਦੇ ਹਨ, ਕਿਉਂਕਿ ਉਸ ਦੀ ਬੋਲੀ ਵਿੱਚ 'ਸੁਬਹਾਨ ਤੇਰੀ ਕੁਦਰਤ' ਦਾ ਅਨੁਕਰਣ ਖਿਆਲ ਕੀਤਾ ਗਿਆ ਹੈ. ਸ਼ਿਕਾਰੀ ਲੋਕ ਦੋਵੇਂ ਜਾਤਿ ਦੇ ਤਿੱਤਰਾਂ ਨੂੰ ਪਾਲਕੇ ਬੁਲਾਰੇ ਦਾ ਕੰਮ ਲੈਂਦੇ ਹਨ. ਇਨ੍ਹਾਂ ਦੀ ਆਵਾਜ ਸੁਣਕੇ ਜੰਗਲੀ ਤਿੱਤਰ ਲੜਨ ਲਈ ਇਕੱਠੇ ਹੋ ਜਾਂਦੇ ਹਨ, ਜੋ ਧੰਦਾਲ (ਫੰਦੇ) ਵਿੱਚ ਫਸਦੇ, ਜਾਂ ਬੰਦੂਕ ਨਾਲ ਮਾਰੇ ਜਾਂਦੇ ਹਨ.


ਦੇਖੋ, ਮਾਈਸਰ ਖਾਨਾ.


ਤਿੱਤਰ ਦੇ ਖੰਭਾਂ ਜੇਹੀ ਆਕਾਸ਼ ਵਿੱਚ ਹੋਈ ਬੱਦਲੀ. Clouds Cirrus. "ਤਿੱਤਰਖੰਭੀ ਹੋਇਸੀ। ਕੀ ਕਰੇ ਪਾਧਾ ਜੋਇਸੀ?" (ਲੋਕੋ)


ਵਿ- ਤਿੱਤਰ ਵਾਂਙ ਵਿਸਤ੍ਰਿਤ (ਫੈਲਿਆ) ਹੋਇਆ. ਜਿਵੇਂ ਸ਼ਿਕਾਰ ਵੇਲੇ ਭੈ ਨਾਲ ਤਿੱਤਰ ਜਿਧਰ ਮੂੰਹ ਹੁੰਦਾ ਹੈ ਉਧਰ ਨੂੰ ਆਪਣੇ ਸਾਥੀ ਜੋੜੇ ਨੂੰ ਛੱਡਕੇ ਉਡ ਜਾਂਦੇ ਹਨ, ਤਿਵੇਂ ਛਿੰਨ ਭਿੰਨ ਹੋਇਆ.