ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਦ੍ਵਾਪਰ. ਸੰਗ੍ਯਾ- ਦੋ (ਸਤਯੁਗ ਅਤੇ ਤ੍ਰੇਤਾ) ਤੋਂ ਪਰਲਾ ਤੀਸਰਾ ਯੁਗ. ਦੇਖੋ, ਯੁਗ। ੨. ਸੰਸ਼ਯ. ਸੰਸਾ. ਸ਼ੱਕ.


ਦ੍ਵਾਪਰ ਯੁੱਗ ਵਿਚ. "ਦੁਆਪਰਿ ਪੂਜਾਚਾਰ." (ਗਉ ਰਵਿਦਾਸ) "ਦੁਆਪੁਰਿ ਧਰਮ ਦੁਇ ਪੈਰ ਰਖਾਏ." (ਰਾਮ ਮਃ ੩) "ਦਇਆ ਦੁਆਪਰਿ ਅਧੀ ਹੋਈ." (ਮਾਰੂ ਸੋਲਹੇ ਮਃ ੧)


ਸੰਗ੍ਯਾ- ਦੋ ਜਲਾਂ ਦੇ ਮੱਧ ਦਾ ਦੇਸ਼. ਦੋ ਦਰਿਆਵਾਂ ਦੇ ਵਿਚਲਾ ਦੇਸ਼. ਦ੍ਵੀਪ। ੨. ਖਾਸ ਕਰਕੇ ਸਤਲੁਜ ਅਤੇ ਬਿਆਸ ਦੇ ਮੱਧ ਦਾ ਦੇਸ਼। ੩. ਪੰਜਾਬ ਦੇ ਦੁਆਬਿਆਂ ਦੇ ਜੁਗਰਾਫੀਏ ਵਿਚ ਇਹ ਖਾਸ ਸੰਕੇਤ ਹਨ- ਬਿਸਤ, ਬਾਰੀ, ਰਚਨਾ, ਚਜ.¹


ਸੰ. ਦ੍ਵਾਰ. ਸੰਗ੍ਯਾ- ਦਰਵਾਜ਼ਾ. ਦਰ. "ਦੁਆਰਹਿ ਦੁਆਰਿ ਸੁਆਨ ਜਿਉ ਡੋਲਤ." (ਆਸਾ ਮਃ ੯) ੨. ਇੰਦ੍ਰੀਆਂ ਦੇ ਗੋਲਕ. "ਨਉ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ." (ਅਨੰਦੁ)


ਕ੍ਰਿ. ਵਿ- ਦਰ ਬਦਰ. ਪ੍ਰਤਿ ਦਰਵਾਜ਼ੇ. ਦੇਖੋ, ਦੁਆਰ.