ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪਰਵਰਦਿਗਾਰ. "ਜਪਿਆ ਪਰਵਿਦਗਾਰ." (ਸ. ਕਬੀਰ)


ਸੰ. प्रवृत्ति्- ਪ੍ਰਵ੍ਰਿੱਤਿ. ਮਨ ਦੀ ਵਿਹਾਰ ਵੱਲ ਲਗਨ. "ਗੁਰਮੁਖਿ ਪਰਵਿਰਤਿ ਨਿਰਵਿਰਤਿ ਪਛਾਣੈ." (ਸਿਧਗੋਸਟਿ) ੨. ਪਰ- ਵ੍ਰਿੱਤਿ. ਦੂਜੇ ਦੀ ਰਸਮ ਰੀਤਿ. ਅਨ੍ਯਰੀਤਿ. "ਪੁਤ੍ਰ ਪ੍ਰਹਿਲਾਦ ਸਿਉ ਕਹਿਆ ਮਾਇ। ਪਰਵਿਰਤਿ ਨ ਪੜਹੁ ਰਹੀ ਸਮਝਾਇ." (ਭੈਰ ਅਃ ਮਃ ੩) ੩. ਪਰਾਈ ਆਜੀਵਿਕਾ (ਰੋਜ਼ੀ). ੪. ਸੰ. परिवृत्ति्- ਪਰਿਵਿੱਤਿ. ਵਾਪਿਸ (ਮੁੜ) ਆਉਣ ਦੀ ਕ੍ਰਿਯਾ.


ਸੰਗ੍ਯਾ- ਪਰਾਇਆ. ਵੇਸ਼. ਸ਼੍ਵਾਂਗ. "ਨਟੂਆ ਭੇਖ ਦਿਖਾਵੈ ××× ਸੁਖਹਿ ਨਹੀ ਪਰਵੇਸਾ ਰੇ." (ਆਸਾ ਮਃ ੫) ੨. ਪ੍ਰਵੇਸ਼, ਪਹੁਚ. ਰਸਾਈ. ਦਖ਼ਲ. "ਪਰਮਾਰਥ ਪਰਵੇਸ ਨਹੀਂ." (ਸੋਰ ਰਵਿਦਾਸ) ੩. ਦੇਖੋ, ਪਰਿਵੇਸ.


ਦੇਖੋ, ਪਰਵੇਸ। ੨. ਦੇਖੋ, ਪਰਿਵੇਖ. "ਚੰਦ ਮਨੋ ਪਰਵੇਖ ਪਰ੍ਯੋ ਹੈ." (ਚੰਡੀ ੧)