ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਵਿਕਉ.


ਸੰ. ਵਿਕਲਿਤ. ਵਿ- ਖਿੰਡਿਆ ਹੋਇਆ। ੨. ਫੁਟਕਲ.


ਸੰ. ਵਿ- ਸਿੱਟਿਆ ਹੋਇਆ. ਵਗਾਹਿਆ। ੨. ਘਬਰਾਇਆ ਹੋਇਆ. ਵ੍ਯਾਕੁਲ। ੩. ਸਿਰੜਾ. ਝੱਲਾ.


ਵਿਕ੍ਰਿਤ (विकृत) ਨਿੰਦਿਤ ਹੈ ਆਨਨ (ਮੁਖ) ਜਿਸ ਦਾ ਐਸਾ ਇੱਕ ਦੈਤ, ਜੋ ਕੁਰੂਪ ਦਾ ਭਾਈ ਸੀ. ਇਹ ਯਾਦਵਾਂ ਵੱਲ ਹੋਕੇ ਜਰਾਸੰਧ ਨਾਲ ਲੜਿਆ ਸੀ. "ਵਿਕ੍ਰਤਾਨਨ ਨਾਮ ਕੁਰੂਪ ਕੋ ਬਾਂਧਵ, ਕੋਪ ਭਯੋ ਅਸਿ ਪਾਨ ਗਹ੍ਯੋ." (ਕ੍ਰਿਸਨਾਵ) ੨. ਵਿ- ਲਕਵੇ ਰੋਗ ਵਾਲਾ, ਜਿਸ ਦਾ ਮੂੰਹ ਵਿੰਗਾ ਹੋ ਗਿਆ ਹੈ.


ਸੰ. ਬਹੁਤ ਉਤਸਾਹ ਕਰਨ ਵਾਲਾ, ਵਿਸਨੁ। ੨. ਵਿ- ਕ੍ਰਮਣ. ਪੈਰ ਰੱਖਣ ਦੀ ਕ੍ਰਿਯਾ. ਡਗ ਭਰਨੀ। ੩. ਬਹਾਦੁਰੀ। ੪. ਬਲ. ਤਾਕਤ। ੫. ਦੇਖੋ, ਵਿਕ੍ਰਮਾਦਿਤ੍ਯ.