ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸ੍‍ਮਾਰ. ਸੰਗ੍ਯਾ- ਚਿੰਤਨ ਕਰਨਾ. "ਹਰਿ ਹਰਿ ਨਾਮ ਸਮਾਰ." (ਸ੍ਰੀ ਮਃ ੪. ਪਹਿਰੇ) "ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ." (ਸੁਖਮਨੀ)


ਸ੍‍ਮਰਣ (ਯਾਦ) ਕਰੋ. "ਸਮਾਰਉ ਨਾਮ." (ਆਸਾ ਮਃ ੪)


ਸ੍‍ਮਰਸਿ. ਚੇਤੇ ਕਰਦਾ ਹੈ. "ਆਪਨੇ ਪ੍ਰਭੁ ਕਉ ਕਿਉ ਨ ਸਮਾਰਸਿ?" (ਮਾਰੂ ਮਃ ੫) ੨. ਸ੍‍ਮਾਰਿਸ. ਚੇਤੇ ਕਰਾਉਂਦਾ ਹੈ.


ਸੰ. ਸ੍‍ਮਾਰ੍‍ਤ. ਵਿ- ਸਿਮ੍ਰਿਤੀ ਨਾਲ ਸੰਬੰਧ ਰੱਖਣ ਵਾਲਾ। ੨. ਸੰਗ੍ਯਾ- ਸਿਮ੍ਰਿਤੀ ਦਾ ਦੱਸਿਆ ਹੋਇਆ ਉਹ ਧਰਮ, ਜਿਸ ਦੇ ਨਿਯਮ ਅਨੁਸਾਰ ਪੰਜ ਦੇਵਤਿਆਂ (ਵਿਸਨੁ, ਸ਼ਿਵ, ਦੁਰਗਾ, ਗਣੇਸ਼ ਸੂਰਜ) ਦੀ ਇੱਕ ਰੂਪ ਮੰਨਕੇ ਉਪਾਸਨਾ ਕਰਨੀ ਵਿਧਾਨ ਹੈ.


ਕ੍ਰਿ. - ਸੰਵਾਰਨਾ. ਦੁਰੁਸ੍ਤ ਕਰਨਾ. ਸੁਧਾਰਨਾ। ੨. ਸੰ. ਸ੍‍ਮਾਰਣ. ਯਾਦ ਕਰਾਉਣਾ. ਚੇਤੇ ਕਰਾਉਣਾ. "ਸੁਮਤਿ ਸਮਾਰਨ ਕਉ." (ਸਵੈਯੇ ਮਃ ੪. ਕੇ)


ਦੇਖੋ, ਸਮਾਰ। ੨. ਕ੍ਰਿ. ਵਿ- ਸ੍‍ਮਰਣ (ਚੇਤੇ) ਕਰਕੇ. "ਊਨ ਸਮਾਰਿ ਮੇਰਾ ਮਨ ਸਾਧਾਰੈ." (ਦੇਵ ਮਃ ੫)


ਸ੍‍ਮਰਣ (ਯਾਦ) ਕੀਤਾ. "ਜਿਨਿ ਹਰਿ ਹਰਿ ਨਾਮ ਸਮਾਰਿਆ." (ਗਉ ਵਾਰ ੧. ਮਃ ੪) ੨. ਸੰਵਾਰਿਆ. ਸੁਧਾਰਿਆ.