ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਗ੍ਰਥਿਤ. ਗੁੰਦਿਆ। ੨. ਗੁੰਨ੍ਹਿਆ ਹੋਇਆ। ੩. ਗ੍ਰਿਧ (ਇੱਛਾ) ਵਾਨ ਹੋਇਆ. ਲੁਬਧ ਭਇਆ. "ਨਾਨਕ ਰਸਿ ਗੁਧਾ." (ਆਸਾ ਛੰਤ ਮਃ ੪)


ਦੇਖੋ, ਗੁਣ। ੨. ਉਪਕਾਰ. "ਇਕ ਗੁਨ ਨਹੀ ਮੂਰਖ ਜਾਤਾ ਰੇ." (ਸੋਰ ਮਃ ੫) ੩. ਲਾਭ. "ਬੇਦ ਪੁਰਾਨ ਪੜੇ ਕੋ ਇਹ ਗੁਨ." (ਗਉ ਮਃ ੯) "ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ। ਕਹਿ ਰਵਿਦਾਸ ਛੂਟਿਬੋ ਕਵਨ ਗੁਨ?" (ਆਸਾ) ਇਸ ਬੰਧਨ ਤੋਂ ਛੁੱਟਣ ਵਿੱਚ ਕੀ ਲਾਭ ਹੈ? ੪- ੫ ਰੱਸੀ ਅਤੇ ਵਸਫ਼. "ਮਨ ਬਾਂਧੋ ਹਮਾਰੋ ਮਾਈ, ਕਵਲ ਨੈਨ ਅਪਨੇ ਗੁਨ." (ਮਾਰੂ ਮੀਰਾਬਾਈ ਬੰਨੋ) ਕਮਲਨੈਨ ਨੇ ਆਪਣੇ ਗੁਣ ਰੂਪ ਰੱਸੀ ਨਾਲ ਮਨ ਬੰਨ੍ਹ ਲਿਆ ਹੈ। ੬. ਮਹਿਮਾ. ਯਸ਼. "ਹਰਿਜਨ ਰਾਮ ਨਾਮ ਗੁਨ ਗਾਵੈ." (ਬੈਰਾ ਮਃ ੪) ੭. ਨਤੀਜਾ. ਸਿੱਧਾਂਤ. "ਕਹਿ ਕਬੀਰ ਕਿਛੁ ਗੁਨ ਬੀਚਾਰ." (ਭੈਰ) ੮. ਕਮਾਣ ਦਾ ਚਿੱਲਾ. "ਤੀਰ ਚਲ੍ਯੋ ਗੁਨ ਤੇ ਛੁਟਕਾਯੋ." (ਗੁਰੁਸੋਭਾ) ੯. ਗੋਣ. ਸਾਮਾਨ੍ਯ। ੧੦. ਵਿਸ਼ੇਸਣ.


ਫ਼ਾ. [گُنہ] ਅਥਵਾ [گُناہ] ਗੁਨਾਹ. ਸੰਗ੍ਯਾ- ਅਪਰਾਧ. ਦੋਸ. ਪਾਪ. "ਗੁਨਹ ਉਸ ਕੇ ਸਗਲ ਆਫੂ." (ਤਿਲੰ ਮਃ ੫) "ਪਿਛਲੇ ਗੁਨਹ ਸਤਿਗੁਰੁ ਬਖਸਿਲਏ." (ਵਾਰ ਬਿਲਾ ਮਃ ੪)


ਫ਼ਾ. [گُنہگار] ਅਥਵਾ ਗੁਨਾਹਗਾਰ. ਵਿ- ਅਪਰਾਧੀ. ਦੋਸੀ. ਪਾਪੀ. "ਗੁਨਹਗਾਰ ਲੂਣਹਰਾਮੀ." (ਸੂਹੀ ਮਃ ੫)


ਗੁਨਾਹ ਦਾ ਬਹੁਵਚਨ. ਦੇਖੋ, ਗੁਨਹ. "ਗੁਨਹਾ ਬਖਸਨਹਾਰੁ." (ਆਸਾ ਅਃ ਮਃ ੧)


ਵਿ- ਗੁਨਾਹੀ. ਅਪਰਾਧੀ। ੨. ਗੁਨਾਹਾਂ ਨਾਲ. ਗੁਨਾਹੋਂ ਸੇ. "ਗੁਨਹੀ ਭਰਿਆ ਮੈ ਫਿਰਾਂ." (ਸ. ਫਰੀਦ)


ਹਿਸਾਬ ਕਰਕੇ. ਸੋਚਕੇ. ਵਿਚਾਰਕੇ. "ਸੈਯਦ ਗੁਨਕੈ ਗਿਰਾ ਉਚਾਰੀ." (ਨਾਪ੍ਰ)