nan
ਸੰਗ੍ਯਾ- ਪਰਾਈ ਵੇਲ (ਵੱਲਿ). ਭਾਵ- ਪਰਇਸਤ੍ਰੀ. "ਪਰਵੇਲਿ ਨ ਜੋਹਹਿ." (ਵਾਰੁ ਮਾਰੂ ੨. ਮਃ ੫) ੨. ਪ੍ਰਬਲਤਾ. "ਪੰਜ ਤੱਤ ਪਰਵੇਲ ਅੰਤ ਵਿਗੋਵਹੀ." (ਭਾਗੁ) ਪੰਜ ਵਿਕਾਰ ਅਤੇ ਵਿਸਿਆਂ ਦੀ ਪ੍ਰਬਲਤਾ.
ਪਰਿ- ਵਿਰ੍ਣਤ. ਚੰਗੀ ਤਰਾਂ ਕਥਨ ਕੀਤਾ. ਬਖੂਬੀ ਸਮਝਾਇਆ. "ਭਲਾ ਬੁਰਾ ਪਰਵੰਨਿਆ." (ਭਾਗੁ) ੨. ਪ੍ਰਾਵੀਣ੍ਯ (ਪ੍ਰਵੀਣਤਾ) ਧਾਰਨ ਵਾਲਾ. ਚਤੁਰ. ਹੋਸ਼ਿਯਾਰ.
ਸੰ. ਸੰਗ੍ਯਾ- ਚਾਰ ਪ੍ਰਕਾਰ ਦੀਆਂ ਵਾਣੀਆਂ ਵਿੱਚੋਂ ਪਹਿਲੀ ਵਾਣੀ. ਦੇਖੋ, ਚਾਰ ਬਾਣੀਆਂ। ੨. ਉਹ ਵਿਦ੍ਯਾ, ਜੋ ਸਭ ਤੋਂ ਪਰੇ ਵਸਤੁ ਦਾ ਗ੍ਯਾਨ ਕਰਾਵੇ. ਬ੍ਰਹਮਵਿਦ੍ਯਾ ''अथ परा यया तदक्षर मधिगम्यते. '' (ਸ਼੍ਰੁਤਿ) ੩. ਵ੍ਯ- ਛੁਟਕਾਰਾ। ੪. ਉਲਟਾਪਨ। ੫. ਸਾਮ੍ਹਣੇ. ਸੰਮੁਖ। ੬. ਤ੍ਯਾਗ। ੭. ਬਹਾਦੁਰੀ। ੮. ਅਨਾਦਰ। ੯. ਵਿ- ਸ਼੍ਰੇਸ੍ਠ. ਉੱਤਮ. "ਗੁਰਦੇਵ ਪਾਰਸ ਪਰਸ ਪਰਾ." (ਬਾਵਨ) ੧੦. ਪੜਾ. ਪਿਆ. "ਪਰਾ ਕਰੇਜੇ ਛੇਕ." (ਸ. ਕਬੀਰ) ੧੧. ਪਰਲਾ ਪਾਸਾ. ਪਰਾਰ. ਦੇਖੋ, ਉਰਾ। ੧੨. ਫ਼ਾ. [پرہ] ਪੱਰਹ. ਸਫ਼. ਕ਼ਤਾਰ. ਪੰਕ੍ਤਿ. "ਗਜ ਬਾਜਿਨ ਕੋ ਪਰਾ ਬੰਧਾਵਾ." (ਗੁਪ੍ਰਸੂ)
ਸੰਗ੍ਯਾ- ਪ੍ਰਰਿਸ੍ਟ ਰੋਟਿਕਾ. ਕਈ ਤਹਿ ਤੋਂ ਟੁੱਟ ਜਾਣ ਵਾਲੀ ਰੋਟੀ. ਮੋਣ ਪਾਕੇ ਅਤੇ ਘੀ ਲਾਕੇ ਪਕਾਈ ਹੋਈ ਰੋਟੀ.
nan
ਵਿ- ਓਪਰਾ. ਬੇਗਾਨਾ. "ਪਰਾਇਆ ਛਿਦ੍ਰ ਅਟਕਲੈ." (ਆਸਾ ਮਃ ੪) ੨. ਪਲਾਯਨ ਹੋਇਆ. ਪਲਾਇਆ. ਨੱਠਿਆ. "ਪਰਾਇਓ ਮਨ ਕਾ ਬਿਰਹਾ." (ਧਨਾ ਮਃ ੫) "ਦੁਖ ਦੂਰਿ ਪਰਾਇਆ." ( ਬਿਹਾ ਛੰਤ ਮਃ ੫)
nan
ਪਰਾਏ (ਬੇਗਾਨੇ) ਦੇ. "ਬਾਰਿ ਪਰਾਇਐ ਬੈਸਣਾ." (ਸ. ਫਰੀਦ)