ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਭਾਵ- ਉਡਾਰੂ ਹੋਣਾ। ੨. ਆਪਣੇ ਬਲ ਨੂੰ ਸੰਭਾਲਕੇ ਪੁਰਖਾਰਥੀ ਬਣਨਾ। ੩. ਆਪਣੇ ਵਿਤ ਤੋਂ ਵਧਕੇ ਹੰਕਾਰ ਵਿੱਚ ਆਕੇ ਓਛਾਪਨ ਦਿਖਾਉਣਾ.


ਸੰਗ੍ਯਾ- ਸ੍‌ਤੰਭ. ਥਮਲਾ. ਸਤੂਨ. ਸ੍‍ਤੂਪ. ਥੰਮ੍ਹਾ.


ਸੰਗ੍ਯਾ- ਕ੍ਸ਼ੋਭ. ਘਬਰਾਹਟ. "ਪਰ੍ਯੋ ਸਰਬ ਪਰਿਵਾਰ ਖਭਾਰੂ." (ਗੁਪ੍ਰਸੂ) ੨. ਖ (ਆਕਾਸ਼) ਭੀ ਜਿਸ ਤੋਂ ਭਾਰੀ ਪ੍ਰਤੀਤ ਹੋਵੇ, ਅਜੇਹੀ ਮੁਸੀਬਤ.; ਕ੍ਸ਼ੋਭ. ਦੇਖੋ, ਖਁਭਾਰ. "ਨ੍ਰਿਪਦ੍ਵਾਰ ਭਾਰੀ ਖੰਭਾਰਾ." (ਸਲੋਹ)


ਪੰਖਾਂਵਾਲੀ, ਪਰੀ. ਹੂਰ. "ਕਿ ਖੰਭਾਵਤੀ ਹੈ." (ਦੱਤਾਵ)


ਵਿ- ਖੰਭਾਂ ਵਾਲਾ। ੨. ਸੰਗ੍ਯਾ- ਪੰਖੀ. ਪਰਿੰਦ। ੩. ਫੁੱਲ ਦੀ ਪਾਂਖੁੜੀ। ੪. ਚਰਖੇ ਦੀ ਫੱਟੀ. "ਜਿਉ ਚਰਖਾ ਅਠਖੰਭੀਆ." (ਭਾਗੁ)


ਦੇਖੋ, ਕ੍ਸ਼ਤ੍ਰੀ ਅਤੇ ਖਤ੍ਰੀ. "ਬ੍ਰਹਮਨ ਬੈਸ ਸੂਦ ਅਰੁ ਖ੍ਯਤ੍ਰੀ." (ਬਿਲਾ ਰਵਿਦਾਸ)