ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਲੋਚ. "ਹਰਿ ਲੋਚਾ ਪੂਰਨ ਮੇਰੀਆ." (ਸ੍ਰੀ ਮਃ ੫. ਪੈਪਾਇ)


ਵਿ- ਸਮਦ੍ਰਸ੍ਟਾ. ਜਿਸ ਦੀ ਲੋਚਨ- ਕ੍ਰਿਯਾ (ਦੇਖਣਾ) ਸਮਾਨ ਹੈ. "ਲੋਚਾਸਮਸਰਿ ਇਹੁ ਬਿਉਹਾਰ." (ਗਉ ਕਬੀਰ)


ਵਿ- ਲੋਚ (ਇੱਛਾ) ਵਾਲੀ। ੨. ਇੱਛਾ ਉਪਜੀ. ਚਾਹ ਹੋਈ.


ਇੱਛਾ ਕਰਕੇ. ਰੁਚੀ ਨਾਲ. "ਲੋਚਿ ਲੋਚਿ ਖਾਵਾਇਆ." (ਭੈਰ ਮਃ ੫)


ਚਾਹੀਦੀ ਹੈ. ਇੱਛਾ ਕਰੀਦੀ ਹੈ। ੨. ਲੋਚ ਕਰੀਜੈ. "ਧੂਰਿ ਸਾਧੂ ਕੀ ਲੋਚੀਜੈ." (ਕਲਿ ਅਃ ਮਃ ੪)


ਸੰ. लोट्. ਧਾ- ਜੂਆ ਖੇਡਣਾ, ਸੌਣਾ, ਲੇਟਣਾ, ਪਹਿਲੇ ਹੋਣਾ। ੨. ਸੰਗ੍ਯਾ- ਢੰਗ. ਤਰੀਕਾ.