ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਗੁਨ ਅਤੇ ਆਚਾਰ. ਵਿਦ੍ਯਾ ਅਤੇ ਕਰਮ. "ਨਾਮ ਬਿਨਾ ਕੈਸੇ ਗੁਨਚਾਰ?" (ਬਸੰ ਅਃ ਮਃ ੧) ੨. ਗੁਣ ਭਰੇ ਆਚਾਰ (ਕਰਮ).


ਦੇਖੋ, ਗੁਣਨਾ। ੨. ਵਿਚਾਰਨਾ. ਮਨਨ. "ਨਾਨਕ ਪੜਨਾ ਗੁਨਣਾ ਇਕ ਨਾਉ ਹੈ." (ਵਾਰ ਸਾਰ ਮਃ ੩)


ਦੇਖੋ, ਗੁਣਨਿਧਾਨ. "ਗੁਨਨਿਧਾਨ ਬੇਅੰਤ ਅਪਾਰ." (ਸੁਖਮਨੀ)


ਵਿ- ਗੁਣਬੱਧ. ਸ਼ੁਭ ਗੁਣਾਂ ਕਰਕੇ ਬੱਧਾ ਹੋਇਆ. ਗੁਣਰੂਪ ਗੁਣ (ਰੱਸੀ) ਕਰਕੇ ਬੰਧਾਯਮਾਨ. "ਮੈ ਗੁਨਬੰਧ ਸਗਲ ਕੀ ਜੀਵਨਿ." (ਸਾਰ ਨਾਮਦੇਵ) ੨. ਰਜ ਸਤ ਤਮ ਤਿੰਨ ਗੁਣਾਂ ਵਿੱਚ ਬੱਧਾ.


ਵਿ- ਸ਼ੁਭ ਗੁਣਾਂ ਦਾ ਸੰਬੰਧੀ.


ਸੰਗ੍ਯਾ- ਸਿਫਤ। ੨. ਪ੍ਰਕ੍ਰਿਤਿ. ਖ਼ਾਸਹ. "ਬ੍ਰਹਮਗਿਆਨੀ ਕਾ ਇਹੈ ਗੁਨਾਉ." (ਸੁਖਮਨੀ) ੩. ਲਾਭ. ਫ਼ਾਇਦਾ. "ਤੀਰਥ ਮਜਨ ਕਰਬੇ ਕੋ ਹੈ ਗੁਨਾਉ ਇਹ." (ਭਾਗੁ ਕ)


ਵਿ- ਗੁਣ ਦਾ ਅਯਨ (ਘਰ). ਦੇਖੋ, ਗੁਣਾਯਨ. "ਦੇਂਉ ਮੈ ਉਪਾਇਨ ਗੁਨਾਇਨ ਸੁ ਹੋਇ ਜਬ." (ਨਾਪ੍ਰ)


ਫ਼ਾ. [گُناہ] ਸੰਗ੍ਯਾ- ਦੇਖੋ, ਗੁਨਹ.