ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਤਿਤਿਖਿਆ.


ਦੇਖੋ, ਤਿੱਤਰ.


ਸੰ. ਤਿਤੀਰ੍ਸਾ. ਸੰਗ੍ਯਾ- ਤਰਣ ਦੀ ਇੱਛਾ. ਜਲ ਤੋਂ ਤਰਕੇ ਪਾਰ ਉਤਰਨ ਦੀ ਚਾਹ.


ਸਰਵ- ਉਸ ਦੀ. "ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ." (ਜਪੁ) ੨. ਉਸ. "ਤਿਤੁ ਘਰਿ ਸਖੀਏ ਮੰਗਲੁ ਗਾਇਆ." (ਮਾਝ ਮਃ ੫) ੩. ਕ੍ਰਿ. ਵਿ- ਤਤ੍ਰ. ਵਹਾਂ. ਉੱਥੇ. "ਵਡਭਾਗੀ ਤਿਤੁ ਨ੍ਹਾਵਾਈਐ." (ਰਾਮ ਮਃ ੪)


ਸੰਗ੍ਯਾ- ਤਿੰਨ ਤਿੰਨ ਤੁਕਾਂ ਪਿੱਛੋਂ ਜਿਸ ਦੇ ਅੰਗ ਹੋਵੇ, ਐਸਾ ਸ਼ਬਦ. ਜਿਸੁ ਦੇ ਪਦ ਤਿੰਨ ਤਿੰਨ ਤੁਕ ਦੇ ਹੋਣ. ਦੇਖੋ, ਸੋਰਠਿ ਰਾਗ ਦਾ ਸ਼ਬਦ- "ਕਿਸੁ ਹਉ ਜਾਚੀ ਕਿਸੁ ਆਰਾਧੀ."


ਕ੍ਰਿ ਵਿ- ਉਤਨੇ. ਤਿਤਨੇ। ੨. ਤਤ੍ਰ. ਉੱਥੇ. ਉਧਰ.


ਕ੍ਰਿ. ਵਿ- ਉਸੇ. "ਅਨਦ ਬਿਨੋਦ ਤਿਤੈ ਘਰਿ ਸੋਹਹਿ." (ਮਾਝ ਮਃ ੫) ੨. ਉਸੇ ਪਾਸੇ. ਉਧਰ.


ਕ੍ਰਿ. ਵਿ- ਉਤਨਾ. ਉਸ ਕ਼ਦਰ. ਤਾਵਤ.


ਸੰ. ਸੰਗ੍ਯਾ- ਅਗਨਿ। ੨. ਕਾਮਦੇਵ। ੩. ਕਾਲ. ਸਮਯ. ਵੇਲਾ। ੪. ਦੇਖੋ, ਤਿਥਿ.


ਕ੍ਰਿ. ਵਿ- ਉਸ ਥਾਂ ਤੋਂ. ਵਹਾਂ ਸੇ. ਉੱਥੋਂ.


ਕ੍ਰਿ. ਵਿ- ਉੱਥੇ. ਤਿਸ ਅਸਥਾਨ ਵਹਾਂ। ੨. ਉੱਥੇ ਹੀ. ਵਹਾਂ ਹੀ. "ਤਿਥਾਊ ਮਉਜੂਦ ਸੋਇ." (ਗਉ ਵਾਰ ੨. ਮਃ ੫) "ਜਿਥੈ ਰਖਹਿ ਬੈਕੁੰਠ ਤਿਥਾਈ." (ਮਾਝ ਮਃ ੫)