ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਦੇਖੋ, ਛਤ੍ਰ. "ਲਹਿਣੇ ਧਰਿਓਨੁ ਛਤ੍ਰੁ ਸਿਰਿ" (ਵਾਰ ਰਾਮ ੩) ਕ੍ਸ਼੍ਤ੍ਰਿਯਯੂਥ. ਸ਼ਸਤ੍ਰਧਾਰੀਆਂ ਦਾ ਟੋਲਾ. "ਬਾਰਹ ਜੋਜਨ ਛਤ੍ਰੁ ਚਲੈਥਾ." (ਧਨਾ ਨਾਮਦੇਵ)
ਸੰ. ਸੰਗ੍ਯਾ- ਭੂਫੋੜ. ਛਤ੍ਰ ਦੇ ਆਕਾਰ ਦੀ ਖੁੰਬ, ਜੋ ਵਰਖਾ ਰੁੱਤ ਵਿੱਚ ਪੈਦਾ ਹੁੰਦੀ ਹੈ। ੨. ਛਤਰੀਦਾਰ ਬਿਰਛ। ੩. ਛਤਰੀ. ਛਾਤਾ। ੪. ਸ਼ਹਿਦ ਦਾ ਛੱਤਾ.
ਛਤ੍ਰ ਨੂੰ ਸਿਰ ਪੁਰ ਢੁਲਵਾਉਣ (ਫਿਰਾਉਣ) ਵਾਲਾ ਰਾਜਾ. ਬਾਦਸ਼ਾਹ. "ਛਤ੍ਰਢਾਲਾ ਚਾਲ ਭਏ ਜਤ੍ਰ ਕਤ੍ਰ ਜਾਤ ਹੈਂ." (ਭਾਗੁ ਕ) ਜਦ ਰਾਜਾ ਚਲਾਇਮਾਨ ਹੋ ਜਾਵੇ, ਤਦ ਉਸ ਦੇ ਅਧੀਨ ਲੋਕ ਹਨ, ਖਿੰਡ ਜਾਂਦੇ ਹਨ.
ਛਤ੍ਰਧਾਰੀ ਰਾਜਾ ਦੀ ਅਨੀ (ਫ਼ੌਜ). ੨. ਛਤ੍ਰੀਆਂ ਦੀ ਜਮਾਤ. (ਸਨਾਮਾ)
ਬੁੰਦੇਲਾਵੰਸ਼ੀ ਚੰਪਤਰਾਇ ਦਾ ਪੁਤ੍ਰ ਪੰਨੇ ਦਾ ਇੱਕ ਪ੍ਰਤਾਪੀ ਰਾਜਾ, ਜਿਸ ਦੇ ਦਰਬਾਰ ਦਾ ਭੂਸਣ ਲਾਲ ਕਵਿ ਸੀ. ਇਸ ਦਾ ਦੇਹਾਂਤ ਸਨ ੧੭੩੪ ਵਿੱਚ ਹੋਇਆ। ੨. ਗੋਪੀਨਾਥ ਦਾ ਪੁਤ੍ਰ ਚੌਹਾਨਵੰਸ਼ ਦਾ ਭੂਸਣ ਬੂੰਦੀ ਦਾ ਰਾਜਾ, ਜੋ ਦਾਰਾਸ਼ਿਕੋਹ ਦਾ ਸਹਾਇਕ ਸੀ. ਇਹ ਔਰੰਗਜੇਬ ਅਤੇ ਦਾਰਾ ਦੀ ਲੜਾਈ ਵਿੱਚ ਸਨ ੧੬੫੮ ਵਿੱਚ ਮੋਇਆ.
ਵਿ- ਸਿਰ ਪੁਰ ਛਤ੍ਰ ਧਾਰਣ ਵਾਲਾ. "ਪਾਤਸਾਹੁ ਛਤ੍ਰਸਿਰ ਸੋਊ." (ਬਾਵਨ)
immediately, instantly; quickly, hastily
a prosodic form; six-line stanza, sextain