ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਚੰਦ੍ਰਮਾ ਦੀ ਕਲਾ ਦੇ ਵਧਣ ਘਟਣ ਨਾਲ ਸ਼ੁਮਾਰ ਹੋਣ ਵਾਲਾ ਦਿਨ. ਮਿਤਿ. ਤਾਰੀਖ਼. ਮਹੀਨੇ ਦੇ ਦੋ ਪੱਖਾਂ ਦੇ ਲਿਖਣ ਲਈ ਤਿਥਾਂ ਦੇ ਨਾਲ ਸੁਦੀ ਬਦੀ ਸ਼ਬਦ ਜੋੜਦੇ ਹਨ. ਸ਼ੁਕ੍‌ਲ (ਚਿੱਟਾ) ਦਿਨ ਦਾ ਸੰਖੇਪ ਸ਼ੁਦਿ ਹੈ, ਜਿਸ ਤੋਂ ਸੁਦੀ ਬਣ ਗਿਆ ਹੈ, ਬਹੁਲ (ਕਾਲਾ) ਦਿਨ ਦਾ ਸੰਖੇਪ ਬਦਿ ਹੈ, ਜਿਸ ਤੋਂ ਬਦੀ ਸ਼ਬਦ ਬਣਿਆ ਹੈ। ੨. ਪੰਦ੍ਰਾਂ ਦੀ ਗਿਣਤੀ, ਕ੍ਯੋਂਕਿ ਪੱਖ ਵਿੱਚ ਪੰਦਰਾਂ ਤਿਥਾਂ ਹੁੰਦੀਆਂ ਹਨ.


ਸੰਗ੍ਯਾ- ਉਹ ਪਤ੍ਰਾ, ਜਿਸ ਵਿੱਚ ਤਿਥਾਂ ਦਾ ਨਿਰਣਾ ਹੋਵੋ. ਪੰਚਾਂਗਪਤ੍ਰ. ਜੰਤ੍ਰੀ. Almanac.


ਕ੍ਰਿ. ਵਿ- ਤਤ੍ਰ. ਉੱਥੇ. ਵਹਾਂ. "ਤਿਥੈ ਸੋਹਨਿ ਪੰਚ ਪਰਵਾਣੁ." (ਜਪੁ)


ਸੰਗ੍ਯਾ- ਤਿੰਨ ਦਰਾਂ ਵਾਲੀ ਕੋਠੜੀ. ਸਿਦਰੀ. ਤਿੰਦਰੀ। ੨. ਦੇਖੋ, ਤੰਦਰੀ.


ਕ੍ਰਿ. ਵਿ- ਉਸ ਦਾਉ. ਉਸ ਪਾਸੇ. ਓਧਰ. "ਵਹਣੁ ਤਿਦਾਊ ਗੰਉ ਕਰੇ." (ਸ. ਫਰੀਦ)


ਦੇਖੋ, ਤਦਾਰੁਕ.


ਤਿਸ- ਦਿਨ. ਉਸ ਦਿਨ.