ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਸਿਰ ਹਿਲਾਉਣ ਦੀ ਕ੍ਰਿਯਾ। ੨. ਇੱਕ ਪ੍ਰਕਾਰ ਦਾ ਕਬੂਤਰ, ਜੋ ਜਿਬਹਿ ਕੀਤੇ ਪੰਛੀ ਵਾਂਙ ਲੋਟਦਾ ਹੈ। ੩. ਝੰਡੇ (ਨਿਸ਼ਾਨ) ਦਾ ਫਰਹਰਾ. "ਲੋਟਨ ਕੇਤੁ ਰੰਗੀਨ ਅਧਾਰਾ." (ਸਲੋਹ) ੪. ਦੇਖੋ, ਲੋਟਨਛੰਦ.


ਕਵਿ ਸੈਨਾਪਤਿ ਨੇ ਗੁਰੁਸ਼ੋਭਾ ਗ੍ਰੰਥ ਵਿੱਚ ਉੱਲਾਸ (ਕਲਸ) ਛੰਦ ਦਾ ਨਾਮ ਲੋਟਨ ਛੰਦ ਲਿਖਿਆ ਹੈ. ਦੇਖੋ, ਕਲਸ.


ਕ੍ਰਿ- ਲਿਟਣਾ। ੨. ਘੁੰਮਣਾ. ਚਕ੍ਰ ਦੇਣਾ। ੩. ਲੋਟਨਾ. ਪਰਤਨਾ.


ਵਿ- ਲਿਟਕੇ ਪੋਟ (ਗਠੜੀ) ਦੀ ਸ਼ਕਲ ਹੋਇਆ. ਜ਼ਮੀਨ ਪੁਰ ਲਿਟਦਾ ਜੋ ਪੋਟ ਬਣ ਗਿਆ ਹੈ. "ਹਉ ਲੋਟ ਪੋਟ ਹੁਇਪਈਆ." (ਬਿਲਾ ਅਃ ਮਃ ੪)


ਸੰਗ੍ਯਾ- ਗੜਵਾ. "ਲੋਟੇ ਹਥਿ ਨਿਬਗ." (ਆਸਾ ਕਬੀਰ)


ਦੇਖੋ, ਲੋਟਪੋਟ.