ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਮਰਣ ਕਰਦੇ ਹਨ। ੨. ਸੰਭਾਲਦੇ ਹਨ.


ਸੰ. ਸੰਗ੍ਯਾ- ਹੱਛੀ ਤਰਾਂ ਵਿਚਾਰ ਨਾਲ ਵੇਖਣ ਦੀ ਕ੍ਰਿਯਾ। ੨. ਗੁਣ ਦੋਸ ਦੀ ਪੜਤਾਲ ਕਰਨੀ. ਦੇਖੋ. ਆਲੋਚਨਾ.


ਦੇਖੋ, ਸਮਾਉਣਾ. "ਕਿਥਹੁ ਉਪਜੈ ਕਹ ਰਹੈ ਕਹ ਮਾਹਿ ਸਮਾਵੈ?" (ਵਾਰ ਬਸੰ) ੨. ਜੋਤੀ ਜੋਤਿ ਸਮਾਉਣਾ. ਦੇਹ ਤ੍ਯਾਗਣਾ. "ਜਾਨ੍ਯੋ ਸਭਿਨ ਸਮਾਵਨ ਭਏ." (ਗੁਪ੍ਰਸੂ)


ਦੇਖੋ, ਸਮਾਉਣਾ ਅਤੇ ਸਮਾਵਨ.


ਸੰ. (ਸਮ੍‌-ਆ-ਵਿਸ਼੍‌) ਸੰਗ੍ਯਾ- ਬਹੁਤ ਅਰਥਾਂ ਨੂੰ ਇਕ ਵਚਨ ਵਿੱਚ ਲੈ ਆਉਣਾ। ੨. ਹਠ। ੩. ਪ੍ਰਵੇਸ਼. ਦਾਖ਼ਿਲਾ। ੪. ਇੱਕ ਥਾਂ ਇੱਕਠੇ ਰਹਿਣ ਦਾ ਭਾਵ। ੫. ਮਨ ਨੂੰ ਇੱਕ ਤਰਫ ਲਾਉਣ ਦਾ ਭਾਵ.


ਦੇਖੋ, ਸਮਾਉਣਾ ਅਤੇ ਸਮਾਵਨ.


ਸੰਗ੍ਯਾ- ਸਮਾ. ਵੇਲਾ. "ਨਾਨਕ ਸਮਿਓ ਰਮਿ ਗਇਓ." (ਸਃ ਮਃ ੯)


ਵਿ- ਸੁੱਤਾ. ਸੰਵਿਆ। ੨. ਦੇਖੋ, ਸਮਯਾ.