ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਗੁਸੈਲੀ. ਰੋਸ ਵਾਲੀ. "ਜੁੱਧ ਕਰ੍ਯੋ ਰਨ ਮੱਧ ਰੁਹੇਲੀ." (ਚੰਡੀ ੧) ੨. ਰੁਹੇਲਖੰਡ ਦੇ ਰਹਿਣ ਵਾਲੀ। ੩. ਰੋਹੇਲਾ ਜਾਤਿ ਦੀ ਇਸਤ੍ਰੀ.


ਕ੍ਰਿ- ਅਟਕ੍ਸ਼੍‍ਣਾ. ਠਹਿਰਨਾ. ਬੰਦ ਹੋਣਾ.


ਅ਼. [رُکن] ਸੰਗ੍ਯਾ- ਥਮਲਾ. ਸਤੂਨ. ਥੰਮ੍ਹ। ੨. ਭਾਵ- ਪ੍ਰਧਾਨ. ਮੁਖੀਆ. ਸ਼ਿਰੋਮਣਿ.


ਵਿ- ਦੀਨ (ਧਰਮ) ਦਾ ਥੰਮ੍ਹ. ਧਰਮ ਦਾ ਆਗੂ। ੨. ਸੰਗ੍ਯਾ- ਕਾਜੀ ਰੁਕਨੁੱਦੀਨ, ਜਿਸ ਦੀ ਚਰਚਾ ਗੁਰੂ ਨਾਨਕਦੇਵ ਨਾਲ ਮੱਕੇ ਹੋਈ. ਗੁਰੁਨਾਨਕ ਪ੍ਰਕਾਸ਼ ਜਨਮਸਾਖੀਆਂ ਅਤੇ ਮੱਕੇ ਮਦੀਨੇ ਦੀ ਗੋਸਟਿ ਵਿੱਚ ਇਸ ਚਰਚਾ ਦਾ ਵਿਸਤਾਰ ਨਾਲ ਵਰਣਨ ਹੈ.


ਸੰ. रुक्म. ਸੰਗ੍ਯਾ- ਕਾਂਚਨ. ਸੋਨਾ. "ਜਿਨ ਜੀਨ ਰਜਤ ਅਰੁ ਰੁਕਮ ਲਾਇ." (ਗੁਪ੍ਰਸੂ) ੨. ਧਤੂਰਾ। ੩. ਚਾਂਦੀ. "ਸੁਵਰਣ ਦਾਨ ਸੁਰੁਕਮ ਦਾਨ ਸੁ ਤਾਂਬ੍ਰ ਦਾਨ ਅਨੰਤ." (ਯੁਧਿਸਟਰਰਾਜ) ੪. ਸੋਨੇ ਚਾਂਦੀ ਦਾ ਗਹਿਣਾ। ੫. ਲੋਹਾ। ੬. ਨਾਗਕੇਸਰ.


ਦੇਖੋ, ਰੁਕਮਿਣੀ.


ਦੇਖੋ, ਚੰਪਕਮਾਲਾ.


ਸੰ. रुक्माङ्गद. ਸੁਇਨੇ ਦਾ ਭੁਜਬੰਦ। ੨. ਇੱਕ ਧਰਮਾਤਮਾ ਰਾਜਾ. ਜੋ ਮੋਹਿਨੀ ਦਾ ਪਤਿ ਅਤੇ ਧਰਮਾਂਗਦ ਦਾ ਪਿਤਾ ਸੀ. ਦੇਖੋ, ਇਸ ਦੀ ਕਥਾ ਨਾਰਦਪੁਰਾਣ, ਉੱਤਰ ਭਾਗ, ਅਧ੍ਯਾਯ ੯. ਤੋਂ ੩੮ ਤੀਕ. "ਰੁਕਮਾਂਗਦ ਕਰਤੂਤਿ." (ਸਵੈਯੇ ਮਃ ੩. ਕੇ)


ਰੁਕਮੀ ਦਾ ਅੰਤ ਕਰਨ ਵਾਲਾ ਬਲਰਾਮ. (ਸਨਾਮਾ)