nan
ਬੰਗਾਲ ਦਾ ਇੱਕ ਦਰਿਆ, ਜੋ ਭਾਗੀਰਥੀ ਅਤੇ ਜਲੰਗੀ ਨਾਲ ਮਿਲਕੇ ਬੰਗਾਲ ਦੀ ਖਾੜੀ ਵਿੱਚ ਪੈਂਦਾ ਹੈ। ੨. ਹੁਗਲੀ ਦਰਿਆ ਦੇ ਸੱਜੇ ਕਿਨਾਰੇ ਵਸਿਆ ਹੋਇਆ ਇਕ ਨਗਰ, ਜੋ ਬਰਦਵਾਨ ਦੇ ਪਰਗਨੇ ਵਿੱਚ ਹੈ. ਇਹ ਪੁਰਤਗਾਲੀਆਂ ਨੇ ਸਨ ੧੫੩੭ ਵਿੱਚ ਵਸਾਇਆ ਸੀ.
ਹੁਗਲੀ ਦਰਿਆ ਦਾ ਸਮੁੰਦਰ ਨਾਲ ਸੰਗਮ ਜਿਸ ਥਾਂ ਹੁੰਦਾ ਹੈ, ਉਸ ਥਾਂ ਜਹਾਜ਼ਾਂ ਦਾ ਅੱਡਾ."ਹੁਗਲੀ ਬੰਦਰ ਕੋ ਹੁਤੋ ਹਿੰਮਤ ਸਿੰਘ ਨ੍ਰਿਪ ਏਕ." (ਚਰਿਤ੍ਰ ੧੩੩) ਇਹ ਬੰਦਰ ਅਨੇਕ ਥਾਂ ਬਦਲਦਾ ਰਿਹਾ ਹੈ.
nan
ਅ਼. [حُّجت] ਹ਼ੁੱਜਤ. ਸੰਗ੍ਯਾ- ਤਰਕ. ਯੁਕਤਿ। ੨. ਸ਼ੰਕਾ.
nan