ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਰਵ- ਤਿਸ ਤੋਂ. "ਤਿਦੂ ਕਿਛੁ ਗੁਝਾ ਨ ਹੋਇਆ." (ਵਾਰ ਗਉ ੧. ਮਃ ੪)


ਕ੍ਰਿ. ਵਿ- ਤਿਸ ਪਾਸੇ. ਉਸ ਓਰ. ਉਸ ਤਰਫ.


ਸਰਵ- ਉਨ੍ਹਾਂ. ਉਨ੍ਹਾਂ ਨੇ. "ਤਿਨ ਅੰਤਰਿ ਸਬਦੁ ਵਸਾਇਆ." (ਸ੍ਰੀ ਮਃ ੧. ਜੋਗੀ ਅੰਦਰ) ੨. ਉਨ੍ਹਾਂ ਦੇ. "ਤਿਨ ਪੀਛੈ ਲਾਗਿ ਫਿਰਾਉ." (ਸ੍ਰੀ ਮਃ ੪) ੩. ਸੰਗ੍ਯਾ- ਤ੍ਰਿਣ. ਘਾਸ. ਫੂਸ. "ਅਉਧ ਅਨਲ ਤਨੁ ਤਿਨ ਕੋ ਮੰਦਿਰ." (ਗਉ ਕਬੀਰ) ੪. ਕ੍ਰਿ. ਵਿ- ਤਿਸ ਪਾਸੇ. ਉਧਰ. "ਡੋਰੀ ਪ੍ਰਭੁ ਪਕੜੀ, ਜਿਨ ਖਿੰਚੈ ਤਿਨ ਜਾਈਐ." (ਓਅੰਕਾਰ) ੫. ਦੇਖੋ, ਤਿੰਨ.


ਸਰਵ ਤਿਨ੍ਹਾਂ ਨੂੰ. ਉਨ੍ਹਾਂ ਨੂੰ। ੨. ਤ੍ਰਿਣਹਿ. ਤ੍ਰਿਣਾਂ ਨੂੰ. ਘਾਸ ਨੂੰ "ਕੂਕਰ ਤਿਨਹਿ ਲਗਾਈ." (ਆਸਾ ਮਃ ੫) ਲੋਭ ਕੁੱਤੇ ਨੂੰ ਘਾਸ ਖਾਣ ਲਾ ਦਿੱਤਾ. ਭਾਵ ਨਿਰਵਾਹ ਮਾਤ੍ਰ ਖਾਨ ਪਾਨ ਵਿੱਚ ਸੰਤੋਖ ਹੈ। ੩. ਤ੍ਰਿਣ ਦੇ. ਡੱਕੇ ਦੇ. "ਮੇਰੁ ਤਿਨਹਿ ਸਮਾਨਿ." (ਕਲਿ ਮਃ ੫)