ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪਰਾਕ੍ਰਮ. ਸੰਗ੍ਯਾ- ਅੱਗੇ ਵਧਣ ਦਾ ਭਾਵ। ੨. ਹ਼ਮਲਾ. ਧਾਵਾ। ੩. ਬਲ. ਸ਼ਕਤਿ। ੪. ਪੁਰਸਾਰ੍‍ਥ. ਉੱਦਮ. "ਰਹੇ ਪਰਾਕਉ ਤਾਣਾ." (ਸ੍ਰੀ ਪਹਿਰੇ ਮਃ ੧) ਉੱਦਮ ਅਤੇ ਬਲ ਰਹਿਗਿਆ. "ਜੋਰਿ ਪਰਾਕੁਇ ਜੀਅਦੈ." (ਵਾਰ ਰਾਮ ੩)


ਵਿ. पराक्रमिन्. ਬਲਵਾਨ।੨ ਉੱਦਮੀ. ਪਰੁਸਾਰ੍‍ਥੀ.


ਸੰਗ੍ਯਾ- ਪਰ- ਕਿਰਤ. ਦੂਸਰੇ ਦੀ ਟਹਿਲ. ਦੂਜੇ ਦਾ ਕ੍ਰਿਤ੍ਯ. "ਸੂਦ੍ਰ ਸਬਦੰ ਪਰਾਕ੍ਰਿਤਹ." (ਵਾਰ ਆਸਾ) ੨. ਦੇਖੋ, ਪ੍ਰਾਕ੍ਰਿਤ.


ਪਰੀਕ੍ਸ਼ਾ ਕਰਦਾ ਹੈ. ਪਰਖਦਾ ਹੈ. ਪਰਖਿਆ. "ਗੁਰਿ ਮਿਲਿਐ ਹੀਰੁ ਪਰਾਖਾ." (ਜੈਤ ਮਃ ੪) "ਆਪੇ ਦਾਨਾ ਸਚੁ ਪਰਾਖੈ." (ਮਾਰੂ ਸੋਲਹੇ ਮਃ ੧)