ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਤ੍ਰਿਣ. ਡੱਕਾ. ਘਾਸ. "ਪੀਛੈ ਤਿਨਕਾ ਲੈਕਰਿ ਹਾਂਕਤੀ." (ਬੰਸ ਨਾਮਦੇਵ) ਵਿਸਯਆਨੰਦ ਰੂਪ ਘਾਸ ਦਾ ਲਾਲਚ ਵਿਖਾਕੇ ਮਾਇਆ ਦੇਹਰੂਪ ਗੱਡੀ ਨੂੰ ਚਲਾਉਂਦੀ ਹੈ. ਜੇ ਪਸ਼ੂ ਨੂੰ ਘਾਸ ਦਿਖਾਉਂਦੇ ਰਸਤੇ ਤੁਰੀਏ, ਤਦ ਤੇਜ਼ ਚਾਲ ਦੌੜਦਾ ਹੈ, ਪਰ ਘਾਸ ਤੀਕ ਉਸ ਦਾ ਮੂੰਹ ਨਹੀਂ ਪਹੁਚਣ ਦੇਈਦਾ.


ਕ੍ਰਿ- ਬਾਲਕ ਨੂੰ ਬਦ ਨਜਰ ਨਾ ਲੱਗੇ, ਇਸ ਵਾਸਤੇ ਇਸਤ੍ਰੀਆਂ ਤਿਨਕਾ ਉਸਦੇ ਸਿਰ ਤੋਂ ਵਾਰਕੇ ਤੋੜਦੀਆਂ ਹਨ। ੨. ਮੋਏ ਪ੍ਰਾਣੀ ਦੀ ਚਿਤਾ ਵਿੱਚ, ਦਾਹ ਸਮੇਂ ਤਿਨਕਾ ਤੋੜਕੇ ਸਿੱਟਣਾ. ਇਸ ਦਾ ਭਾਵ ਇਹ ਹੈ ਕਿ ਹੁਣ ਸਾਡੇ ਨਾਲੋਂ ਸੰਬੰਧ ਟੁੱਟਾ. "ਤਨ ਕੋ ਦਾਹਤ ਹੀ ਪਰਿਵਾਰਾ। ਪੁਨ ਤਿਨ ਤੋਰਹਿ ਆਇ ਆਗਾਰਾ." (ਨਾਪ੍ਰ) ੩. ਕਿਸੇ ਨਾਲੋਂ ਆਪਣਾ ਸੰਬੰਧ ਅਲਗ ਕਰਨਾ.


ਦੇਖੋ, ਤਿਨਕਾ ਤੋੜਨਾ.


ਸਰਵ- ਤਿਨ੍ਹਾਂ ਨੂੰ. ਉਨ੍ਹਾਂ ਨੂੰ. "ਤਿਨਰ ਦੁਖ ਨਹਿ ਭੁਖ." (ਸਵੈਯੇ ਮਃ ੩. ਕੇ) ੨. ਤਿਸ- ਨਰ.


ਸਰਵ- ਉਨ੍ਹਾਂ ਨੂੰ. ਉਨ੍ਹਾਂ. "ਤਿਨਾ ਅਨੰਦੁ ਸਦਾ ਸੁਖੁ ਹੈ." (ਸ੍ਰੀ ਮਃ ੩)


ਸਰਵ- ਤਿਨ੍ਹਾਂ ਦਾ. ਉਨ੍ਹਾਂ ਦਾ. "ਨਿਹਚਲੁ ਰਾਜ ਤਿਨਾਹਾ ਹੇ." (ਮਾਰੂ ਸੋਲਹੇ ਮਃ ੩)


ਸਰਵ ਤਿਨ੍ਹਾਂ ਦਾ. ਉਨ੍ਹਾਂ ਦੀ. "ਵਿਸਰਿਆ ਜਿਨਾ ਨਾਮੁ ਤਿਨਾੜਾ ਹਾਲੁ ਕਉਣੁ?" (ਆਸਾ ਮਃ ੫) "ਅਜਹੁ ਤਿਨਾੜੀ ਆਸਾ." (ਤੁਖਾ ਬਾਰਹਮਾਹਾ)


ਉਨ੍ਹਾਂ ਦੀਆਂ. ਤਿਨ੍ਹਾਂ ਦੀਆਂ. "ਰੀਸਾ ਕਰਹਿ ਤਿਨਾੜੀਆਂ." (ਵਾਰ ਸ੍ਰੀ ਮਃ ੧)


ਸਰਵ- ਉਨ੍ਹਾਂ ਨੇ. ਤਿਨ੍ਹਾਂ ਨੇ। ੨. ਤਿਸ ਨੇ. ਉਸ ਨੇ. "ਧੁਰ ਕੀ ਬਾਣੀ ਆਈ। ਤਿਨਿ ਸਗਲੀ ਚਿੰਤ ਮਿਟਾਈ." (ਸੋਰ ਮਃ ੫) ੩. ਕ੍ਰਿ. ਵਿ- ਤਿਧਰ. ਉਸ ਪਾਸੇ. "ਹਉ ਪੰਥ ਦਸਾਈ ਨਿਤ ਖੜੀ ਕੋਈ ਪ੍ਰਭੁ ਦਸੇ ਤਿਨਿ ਜਾਉ." (ਸ੍ਰੀ ਮਃ ੪) ੪. त्रीणि- ਤ੍ਰੀਣਿ. ਤਿੰਨ. "ਤਿਨਿ ਚੇਲੇ ਪਰਵਾਣੁ." (ਜਪੁ) "ਥਾਲ ਵਿਚਿ ਤਿਨਿ ਵਸਤੂ ਪਈਓ." (ਮੁੰਦਾਵਣੀ) ੫. ਤ੍ਰਿਣ ਮੇਂ. "ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮ." (ਸੁਖਮਨੀ) ਬਣ ਵਿੱਚ, ਤ੍ਰਿਣ ਵਿੱਚ, ਪਰਬਤ ਵਿੱਚ ਪਾਰਬ੍ਰਹਮ ਵ੍ਯਾਪਕ ਹੈ.


ਤਿਨ- ਇੱਕ। ੨. ਤ੍ਰਿਣ- ਇੱਕ.