ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹੁੱਜਤ. "ਗੁਰਮਤਿ ਸਾਚੀ ਹੁਜਤਿ ਦੂਰਿ." (ਆਸਾ ਮਃ ੧)


ਅ਼. [حُجرہ] ਹ਼ੁਜਰਹ. ਸੰਗ੍ਯਾ- ਕੋਠਾ. ਕੋਠੜੀ। ੨. ਸਿਮਰਣ ਕਰਨ ਦਾ ਏਕਾਂਤ ਅਸਥਾਨ. "ਬੰਦਗੀ ਅਲਹ ਆਲਾ ਹੁਜਰਾ." (ਮਾਰੂ ਸੋਲਹੇ ਮਃ ੫) ੩. ਮੁਹ਼ੰਮਦ ਸਾਹਿਬ ਜਿਸ ਥਾਂ ਦਫਨ ਕੀਤੇ ਗਏ ਹਨ, ਮਦੀਨੇ ਵਿੱਚ ਉਹ ਅਸਥਾਨ.


ਅ. [ہجوُم] ਸੰਗ੍ਯਾ- ਸਮੁਦਾਯ. ਗਰੋਹ। ੨. ਅੰਬਾਰ, ਢੇਰ.