ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਰਵ- ਉਨ੍ਹਾਂ ਨੇ. ਤਿਨ੍ਹਾਂ ਨੇ. "ਤਿਨੀ ਜਨਮ ਜੂਐ ਹਾਰਿਆ." (ਅਨੰਦੁ) ੨. ਤਿੰਨੀ. ਤੇਹਾਂ ਨੇ। ੩. ਤਿਤਨੀ. ਉਤਨੀ.


ਦੇਖੋ, ਤਿਨਕਾ.


ਵਿ- ਤੇਹੋ ਜੇਹਾ. ਤਾਦ੍ਰਿਸ਼. "ਜੇ ਗੁਰੁ ਮਿਲੈ ਤਿਨੇਹਾ." (ਮਾਰੂ ਮਃ ੧)


ਸਰਵ- ਤਿਨ੍ਹਾਂ ਦਾ. ਉਨ੍ਹਾਂ ਦਾ. "ਬਿਨੁ ਜਲ ਮਰਣ ਤਿਨੇਹਿ." (ਸ੍ਰੀ ਅਃ ਮਃ ੧)


ਸੰ. तिप्. ਧਾ- ਸਿੰਜਣਾ, ਝਰਨਾ, ਚੁਇਣਾ। ੨. ਸੰਗ੍ਯਾ- ਬੂੰਦ. ਤੁਬਕਾ.


ਦੇਖੋ, ਤ੍ਰਿਪਤ.


ਤ੍ਰਿਪਤ ਹੁੰਦਾ ਹੈ। ੨. ਕ੍ਰਿ. ਵਿ- ਤ੍ਰਿਪਤ ਹੋਕੇ. ਰੱਜਕੇ.


ਤ੍ਰਿਪਤ ਹੁੰਦਾ ਹੈ. "ਤਿਪਤਾਸੈ ਹਰਿਗੁਣ ਗਾਇ." (ਸਵਾ ਮਃ ੩)