ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹਟਣਾ.


ਕ੍ਰਿ- ਹਟਣਾ. ਬਾਜ਼ ਰਹਿਣਾ. "ਮੀਚ ਹੁਟੈ ਜਮ ਤੇ ਛੁਟੈ." (ਗਉ ਥਿਤੀ ਮਃ ੫) ੨. ਥੱਕਣਾ."ਹਰਿਮਗੁ ਨ ਹੁਟੈ." (ਸਵੈਯੇ ਮਃ ੪. ਕੇ) ੩. ਬਲ ਹਾਰਨਾ. ਕਮਜ਼ੋਰ ਹੋਣਾ. "ਨੈਨ ਸ੍ਰਵਨ ਸਰੀਰ ਸਭ ਹੁਟਿਓ." (ਸਾਰ ਮਃ ੫)


ਸੰਗ੍ਯਾ- ਸੂਰ ਦੀ ਮੁਖ ਤੋਂ ਬਾਹਰ ਨਿਕਲੀ ਦਾੜ੍ਹ. ੨. ਸੰ. ਚੰਮ ਨਾਲ ਮੜਿਆ ਇਕ ਵਾਜਾ, ਜੋ ਖਾਸ ਕਰਕੇ ਜੰਗ ਵਿੱਚ ਵਜਾਈਦਾ ਸੀ. ਹੁੱਡਕ ਭੀ ਇਸ ਦਾ ਨਾਉਂ ਹੈ। ੩. ਬੱਦਲ. ਮੇਘ। ੪. ਫੌਜ ਦਾ ਕੈਂਪ। ੫. ਦੇਖੋ, ਹੁਡੁ.


ਹੁਡ (ਕੈਂਪ) ਦਾ ਪ੍ਰਬੰਧ ਕਰਨ ਵਾਲਾ। ੨. ਹੁਡ ਅਥਵਾ ਹੁੱਡੁਕ ਨਾਮਕ ਵਾਜਾ ਵਜਾਉਣ ਵਾਲਾ. ਇਹ ਵਾਜਾ ਡਫ ਅਰ ਡੌਰੂ ਦੀ ਹੀ ਇੱਕ ਜਾਤਿ ਹੈ। ੩. ਹੁਡੁ (ਮੀਢਾ) ਲੜਾਉਣ ਵਾਲਾ. ਦੇਖੋ, ਹੁਡ ਅਤੇ ਹੁਡੁ. "ਕਿਤੜੇ ਮੇਵੇਦਾਰ ਹਨ ਹੁਡਕ ਹੁਡਕੀਏ ਲੋਲਣ ਲੋਲੀ." (ਭਾਗੁ)