ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [کلاں] ਵਿ- ਵੱਡਾ. ਬੜਾ। ੨. ਕਈ ਅਞਾਣ ਕਲਾ ਦਾ ਬਹੁ ਵਚਨ ਕਲਾਂ ਲਿਖ ਦਿੰਦੇ ਹਨ.


ਸੰ. ਸੰਗ੍ਯਾ- ਪਾਪ। ੨. ਕਲਹ. ਝਗੜਾ. "ਹੇ ਕਲਿਮੂਲ ਕ੍ਰੋਧੰ." (ਸਹਸ ਮਃ ੫) ੩. ਚੌਥਾ ਯੁਗ. "ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ." x x x "ਜੇ ਕੋ ਸਤੁ ਕਰੇ ਸੋ ਛੀਜੈ ਤਪ ਘਰਿ ਤਪੁ ਨ ਹੋਈ। ਜੇ ਕੋ ਨਾਉ ਲਏ ਬਦਨਾਵੀ ਕਲਿ ਕੇ ਲਖਣ ਏਈ." (ਰਾਮ ਅਃ ਮਃ ੧) ਦੇਖੋ, ਯੁਗ। ੪. ਯੋਧਾ. ਸੂਰਮਾ। ੫. ਕਲਿਯੁਗ ਦੀ ਪ੍ਰਜਾ ਵਾਸਤੇ ਭੀ ਕਲਿ ਸ਼ਬਦ ਆਇਆ ਹੈ. "ਕਲਿ ਹੋਈ ਕੁਤੇਮੁਹੀ." (ਵਾਰ ਸਾਰ ਮਃ ੧) ੬. ਕਲਕੀ ਅਵਤਾਰ ਲਈ ਭੀ ਕਲਿ ਸ਼ਬਦ ਵਰਤਿਆ ਹੈ. "ਪੌਨ ਸਮਾਨ ਬਹੈਂ ਕਲਿਬਾਨ." (ਕਲਕੀ) ੭. ਸੰ. कल्लि ਕੱਲਿ. ਵ੍ਯ- ਆਉਣ ਵਾਲੇ ਦਿਨ ਵਿੱਚ. ਕਲ੍ਹ ਨੂੰ. "ਖੇਲਣੁ ਅਜੁ ਕਿ ਕਲਿ." (ਸ੍ਰੀ ਅਃ ਮਃ ੧)


ਦੇਖੋ, ਕਲਯੋਰਾ.


ਭਾਵ- ਕਲਕੀ ਅਵਤਾਰ, ਜੋ ਕਲਿਯੁਗ ਦੇ ਅੰਤ ਹੋਵੇਗਾ. ਦੇਖੋ, ਸਰਦਾਰ ੨.


ਦੇਖੋ, ਕਲਿਆਨ ੨.। ੨. ਦੇਖੋ, ਕਲ੍ਯਾਣ.; ਸੰ. ਸੰਗ੍ਯਾ- ਮੰਗਲ. ਸ਼ੁਭ। ੨. ਸ੍ਵਰਗ। ੩. ਇੱਕ ਰਾਗ. ਦੇਖੋ ਕਲਿਆਨ ੨.


ਕਲ੍ਯਾਣ ਰੂਪ. ਮੰਗਲ ਦੀ ਹੈ ਜਿਸ ਵਿੱਚ ਪ੍ਰਧਾਨਤਾ. "ਕਲਿਆਣਮੈ ਪਰਗਟ ਭਏ." (ਬਿਹਾ ਛੰਤ ਮਃ ੫)