ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਤ੍ਰਿਪਤਿ. "ਤਿਪਤਿ ਨਾਹੀ ਮਾਇਆ- ਮੋਹ ਪਸਾਰੀ." (ਆਸਾ ਅਃ ਮਃ ੧)


ਸੰਗ੍ਯਾ- ਆਘ੍ਰਾਣ ਤ੍ਰਿਪਤਿ. ਨੱਕ ਤੀਕ ਰੱਜਣ ਦਾ ਭਾਵ. "ਅੰਨੁ ਧੰਨੁ ਬਹੁਤੁ ਉਪਜਿਆ ਪ੍ਰਿਥਮੀ ਰਜੀ ਤਿਪਤਿ ਅਘਾਇ." (ਵਾਰ ਗਉ ੨. ਮਃ ੫)


ਤ੍ਰਿਪਤ ਹੁੰਦਾ. ਰੱਜਦਾ. "ਨਹਿ ਤਿਪਤੈ ਭੁਖਾ ਤਿਹਾਇਆ." (ਵਾਰ ਮਾਝ ਮਃ ੧)


ਸੰਗ੍ਯਾ- ਤ੍ਰਿਪਦਾ. ਉਹ ਸ਼ਬਦ, ਜਿਸ ਦੇ ਤਿੰਨ ਪਦ ਹੋਣ. ਤਿੰਨ ਤਿੰਨ ਪੌੜੀਆਂ ਦੇ ਸ਼ਬਦ. ਦੇਖੋ, ਰਾਗ ਗੂਜਰੀ ਵਿੱਚ- "ਦੁਖ ਬਿਨਸੇ ਸੁਖ ਕੀਆ ਨਿਵਾਸਾ"- ਸ਼ਬਦ.


ਦੇਖੋ, ਤ੍ਰਿਪੁਰਾਰਿ.


ਤ੍ਰਿਪਤ ਹੋਇਆ (ਹੋਈ). ਤ੍ਰਿਪਤ ਹੋਈਆਂ. "ਲਗੜੀਆਂ ਪਿਰੀਅੰਨਿ ਪੇਖੰਦੀਆ ਨਾ ਤਿਪੀਆ." (ਵਾਰ ਮਾਰੂ ੨. ਮਃ ੫) ਅੱਖਾਂ ਪਿਆਰੇ ਵੱਲ ਲੱਗੀਆਂ ਨਾ ਤ੍ਰਿਪਤੀਆਂ.