ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਦੁਸ੍ਟ. ਵਿ- ਦੋਸ ਸਹਿਤ. ਕਲੰਕੀ। ੨. ਖੋਟਾ. ਦੁਰਜਨ. "ਦੁਸਟ ਦੂਤ ਪਰਮੇਸਰਿ ਮਾਰੇ." (ਗਉ ਮਃ ੫) "ਦੁਸਟ ਦੋਖਿ ਤੈਂ ਲੇਹੁ ਬਚਾਈ." (ਚੌਪਈ) ੩. ਵੈਰੀ. ਦੁਸ਼ਮਣ (द्रेष्ट) "ਸਤ੍ਰੁ ਸਬਦ ਪ੍ਰਿਥਮੈ ਕਹੋ ਅੰਤ ਦੁਸਟ ਪਦ ਭਾਖ." (ਸਨਾਮਾ) ਸਤ੍ਰੁਦੁਸਟ. ਵੈਰੀ ਦੀ ਵੈਰਣ, ਤਲਵਾਰ.; ਦੇਖੋ, ਦੁਸਟ. "ਦੁਸਟੁ ਅਹੰਕਾਰੀ ਮਾਰਿ ਪਚਾਏ." (ਗੋਂਡ ਅਃ ਮਃ ੫)


ਦੇਖੋ, ਦੁਸਟਾਤਮਾ. "ਦੂਜੇ ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ." (ਸ੍ਰੀ ਮਃ ੩) ਦੁਸ੍ਟਾਤਮਾ ਲੋਕ ਤੇਰੀ ਪ੍ਰਜਾ ਹੈ.


ਫ਼ਾ. [دُشت] ਵਿ- ਬੁਰਾ. ਖੋਟਾ. ਦੇਖੋ, ਸੰ. ਦੁਸਟ (ਦੁਸ੍ਟ)


ਸੰ. ਦੁਸ੍ਤਰ. ਵਿ- ਜਿਸ ਤੋਂ ਤਰਨਾ ਅਤੇ ਪਾਰ ਜਾਣਾ ਮੁਸ਼ਕਲ ਹੋਵੇ.


ਦੇਖੋ, ਦਸਤੂਰ.


ਫ਼ਾ. [دُشنام] ਸੰਗ੍ਯਾ- ਗਾਲੀ. ਨਾਮ ਦੂਸਿਤ ਕਰਨ ਦੀ ਕ੍ਰਿਯਾ. "ਦੁਸਨਾਮ ਦੇਤ ਤਬ ਗੁਰੂ ਕਉ." (ਗੁਵਿ ੬)


ਫ਼ਾ. [دُشمن] ਦੁਸ਼ਮਨ. ਸੰਗ੍ਯਾ- ਵੈਰੀ. ਸ਼ਤ੍ਰੁ. ਦੂਸਿਤ ਹੈ ਮਨ ਜਿਸ ਦਾ. "ਦੂਤ ਦੁਸਮਣ ਸਭ ਸਜਣ ਹੋਏ." (ਮਾਝ ਮਃ ੫) "ਦੁਸਮਨ ਕਢੇ ਮਾਰਿ." (ਵਾਰ ਮਾਝ ਮਃ ੧)