ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਕਾਂਢੀ.


ਦੇਖੋ, ਕਲਿਕਾਲ ਅਤੇ ਯੁਗ. "ਕਲਿਜੁਗ ਉਧਾਰਿਆ ਗੁਰੁਦੇਵ." (ਆਸਾ ਮਃ ੫) ੨. ਦੇਖੋ, ਕਲਿਯੁਗ ੨.


ਕਲਿਆਣਮਯ. ਮੰਗਲਰੂਪ. "ਧਰਮ ਫੋਕਟਣੋ ਸਭੈ ਇਕ ਕੇਵਲੰ ਕਲਿਣੰ ਬਿਨਾ." (ਕਲਕੀ)


ਸੰ. ਵਿ- ਜਮਾ ਕੀਤਾ. ਸੰਗ੍ਰਹ ਕਰਿਆ। ੨. ਗ੍ਰਸਿਆ ਹੋਇਆ. "ਕਲਿਤ ਕ੍ਰੋਧ." (ਪਾਰਸਾਵ) ੩. ਸਿੰਗਾਰਿਆ ਹੋਇਆ. ਸਜਾਇਆ "ਆਸਤਰਨ ਬਰ ਮ੍ਰਿਦੁਲ ਕਲਿਤ ਕਰ." (ਗੁਪ੍ਰਸੂ) ੪. ਜਾਣਿਆ ਹੋਇਆ. ਗ੍ਯਾਤ। ੫. ਮਨੋਹਰ. ਸੁੰਦਰ। ੬. ਦੇਖੋ, ਕਲਤ੍ਰ.


ਦੇਖੋ, ਕਲਤ੍ਰ.


ਦੇਖੋ, ਸੁਰਤਰੁ ਅਤੇ ਕਲਪਤਰੁ. "ਏਕ ਨਾਮ ਕਲਿਪਤਰ ਤਾਰੇ." (ਗਉ ਕਬੀਰ) "ਕਲਿਪਤਰੁ ਰੋਗਬਿਦਾਰ ਸੰਸਾਰਤਾਪ ਨਿਵਾਰ." (ਸਵੈਯੇ ਮਃ ੨. ਕੇ)