nan
nan
nan
ਦੇਖੋ, ਗੁਬਾਰ। ੨. ਅੰਧਕਾਰ. "ਬਾਝੁ ਗੁਰੂ ਗੁਬਾਰਾ." (ਸੋਰ ਮਃ ੩) ੨. ਚੌੜੇ ਮੂੰਹ ਵਾਲੀ ਅਤੇ ਲੰਬਾਈ ਵਿੱਚ ਬਹੁਤ ਛੋਟੀ ਤੋਪ. ਗੁਬਾਰਾ ਫਟਵੇਂ ਗੋਲੇ ਫੈਂਕਣ ਵਾਸਤੇ ਵਰਤਿਆ ਜਾਂਦਾ ਹੈ। ੪. ਨੇਤ੍ਰਾਂ ਨੂੰ ਗਰਦ ਤੋਂ ਬਚਾਉਣ ਵਾਲਾ ਚਸ਼ਮਾ। ੫. ਆਕਾਸ਼ ਵਿੱਚ ਉਡਣ ਵਾਲਾ ਥੈਲਾ. ਬੈਲੂਨ। ੬. ਵਿ- ਗੁਬਾਰ (ਅਗ੍ਯਾਨ) ਵਾਲਾ. ਅਗ੍ਯਾਨੀ. "ਮਨਮੁਖ ਮੁਗਧ ਗੁਬਾਰਾ." (ਸੋਰ ਮਃ ੩)
ਅੰਧੇਰੇ ਵਿੱਚ. "ਫਿਰਤਉ ਗਰਬ ਗੁਬਾਰਿ." (ਫੁਨਹੇ ਮਃ ੫) ੨. ਗਰਦ (ਘੱਟੇ) ਨਾਲ.
ਸੰਗ੍ਯਾ- ਅੰਧੇਰੀ. ਅੰਨ੍ਹੇਰੀ (ਹਨੇਰੀ). ੨. ਅੰਧਕਾਰ ਦਸ਼ਾ। ੩. ਵਿ- ਅਗ੍ਯਾਨੀ. "ਜਿਨਿ ਕੀਏ ਤਿਸੈ ਨ ਜਾਣਨੀ ਮਨਮੁਖ ਗੁਬਾਰੀ." (ਵਾਰ ਸੂਹੀ ਮਃ ੩)
ਅ਼. [غُبار] ਗ਼ੁਬਾਰ. ਸੰਗ੍ਯਾ- ਗਰਦ। ਅੰਧੇਰੀ ਦਾ ਛਾਇਆ ਹੋਇਆ ਘੱਟਾ. "ਭਰਮ ਗੁਬਾਰ ਮੋਹ ਬੰਧ ਪਰੇ." (ਬਿਲਾ ਮਃ ੫) "ਗੁਰੁ ਤੇ ਮਾਰਗ ਪਾਈਐ ਚੂਕੈ ਮੋਹ ਗੁਬਾਰੁ." (ਸ੍ਰੀ ਮਃ ੩) ੩. ਅੰਧਕਾਰ. ਅਨ੍ਹੇਰਾ (ਹਨੇ੍ਹਰਾ).; ਦੇਖੋ, ਗੁਬਾਰ.
ਦੇਖੋ, ਗੋਵਿੰਦ. "ਸਤਿਗੁਰੂ ਗੁਬਿੰਦ ਜੀਉ." (ਸਵੈਯੇ ਮਃ ੪. ਕੇ)
ਸੰਗ੍ਯਾ- ਲਕ੍ਸ਼੍ਮੀ, ਜੋ ਗੋਵਿੰਦ (ਵਿਸਨੁ) ਦੀ ਸ਼ਕਤਿ ਹੈ. "ਨਮੋ ਚੰਦ੍ਰਵੀ ਭਾਨੁਵੀਯੰ ਗੁਬਿੰਦੀ." (ਚੰਡੀ ੨) ੨. ਵਿ- ਗੋਵਿੰਦ (ਕਰਤਾਰ) ਨਾਲ ਹੈ ਜਿਸ ਦਾ ਸੰਬੰਧ.