ਡਿੰਗ. ਸੰਗ੍ਯਾ- ਨਗਾਰਾ. ਧੌਂਸਾ। ੨. ਧੁੱਪ। ੩. ਦੇਖੋ, ਤਿਮਿ.
ਸੰ. तिमिर. ਸੰਗ੍ਯਾ- ਅੰਧੇਰਾ। ੨. ਅੱਖਾਂ ਦਾ ਇੱਕ ਰੋਗ, ਜਿਸ ਤੋਂ ਧੁੰਧਲਾ ਦਿਖਾਈ ਦਿੰਦਾ ਹੈ ਅਥਵਾ ਕੁਝ ਭੀ ਨਜਰ ਨਹੀਂ ਆਉਂਦਾ. ਦੇਖੋ, ਉੱਲ, ਅੰਧਨੇਤ੍ਰਾ ਅਤੇ ਮੋਤੀਆਬਿੰਦ। ੩. ਭਾਵ ਅਗ੍ਯਾਨ. ਵਿਵੇਕਦ੍ਰਿਸ੍ਟਿ ਦਾ ਅਭਾਵ. "ਨਯਨ ਕੇ ਤਿਮਰ ਮਿਟਹਿ ਖਿਨੁ." (ਸਵੈਯੇ ਮਃ ੪. ਕੇ) "ਤਿਮਰ ਅਗਿਆਨ ਅੰਧੇਰੁ ਚੁਕਾਇਆ." (ਵਾਰ ਬਿਲਾ ਮਃ ੩) "ਤਿਮਰ ਅਗਿਆਨੁ ਗਵਾਇਆ ਗੁਰਗਿਆਨੁ ਅੰਜਨੁ ਗੁਰਿ ਪਾਇਆ ਰਾਮ." (ਵਡ ਛੰਤ ਮਃ ੪) ੪. ਦੇਖੋ, ਤੇਜਬਲ.
ਸੰਗ੍ਯਾ- ਤਿਮਿਰ (ਅੰਧਕਾਰ) ਦੇ ਨਾਸ਼ ਕਰਨ ਵਾਲਾ, ਸੂਰਜ. "ਤਿਮਰਹਰਨ ਸੇ ਤਿਮਰ ਮੋਹ ਫਾਸ ਕੇ." (ਨਾਪ੍ਰ) ੨. ਅਗ੍ਯਾਨ ਅੰਧਕਾਰ ਵਿਨਾਸ਼ਕ ਸਤਿਗੁਰੂ.
ਸੰਗ੍ਯਾ- ਤਿਮਿਰ (ਅੰਧਕਾਰ) ਨੂੰ ਮੰਦ ਕਰਨ ਵਾਲਾ, ਚੰਦ੍ਰਮਾ. (ਸਨਾਮਾ) ੨. ਸੂਰਜ.
ਸੰਗ੍ਯਾ- ਤਿਮਿਰ (ਅੰਧਕਾਰ) ਨੂੰ ਅਰਦਨ (ਦਲਨ) ਵਾਲਾ, ਚੰਦ੍ਰਮਾ. (ਸਨਾਮਾ) ੨. ਸੂਰਜ.
ਸੰਗ੍ਯਾ- ਤਿਮਿਰ (ਅੰਧਕਾਰ) ਦਾ ਵੈਰੀ ਸੂਰਜ। ੨. ਤੁਮ੍ਰ- ਅਰਿ. ਇੰਦ੍ਰ. ਦੇਖੋ, ਨਿਸਚਹਾ.
ਸੰਗ੍ਯਾ- ਤਿਮਿਰ ਦਾ ਵੈਰੀ ਸੂਰਜ, ਉਸ ਦੀ ਵੈਰਣ ਰਾਤ੍ਰਿ. (ਸਨਾਮਾ)