ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਕਲਿਭਾਗਵਤ. ਕਲਿਯੁਗ ਦਾ ਭਗਤ. ਪਾਖੰਡੀ ਭਗਤ. "ਕਲਿਭਗਵਤ ਬੰਦ ਚਿਰਾਮੰ." (ਪ੍ਰਭਾ ਬੇਣੀ) ਲੋਕਾਂ ਨੂੰ ਦਿਖਾਉਣ ਲਈ ਚਿਰ ਤੀਕ ਬੰਦਨਾ ਕਰਦਾ ਹੈ.


ਸੰ. ਸੰਗ੍ਯਾ- ਪਾਪ. ਦੋਸ. "ਕਲਿਮਲ ਡਾਰਨ ਮਨਹਿ ਸਧਾਰਨ." (ਦੇਵ ਮਃ ੫)


ਕਲਿਯੁਗ ਦੀ ਜੜ। ੨. ਕਲਹ ਮੂਲ. ਫ਼ਿਸਾਦ ਦੀ ਜੜ. "ਹੇ ਕਲਿਮੂਲ ਕ੍ਰੋਧੰ!" (ਸਹਸ ਮਃ ੫)


ਚੌਥਾ ਯੁਗ. ਦੇਖੋ, ਕਲਿ ੩. ਅਤੇ ਯੁਗ। ੨. ਜਗੰਨਾਥ ਦਾ ਇੱਕ ਪੰਡਾ, ਜੋ ਵਡਾ ਪਾਖੰਡੀ ਅਤੇ ਕੁਕਰਮੀ ਸੀ. ਇਹ ਗੁਰੂ ਨਾਨਕ ਦੇਵ ਦੇ ਉਪਦੇਸ਼ ਨਾਲ ਸਦਾਚਾਰੀ ਅਤੇ ਮਹਾਨ ਉਪਕਾਰੀ ਹੋਇਆ.


ਵਿ- ਕਲਿਯੁਗ ਦਾ। ੨. ਉਪਦ੍ਰਵੀ. ਫਿਸਾਦੀ.


ਸੰ. कलिङ्ग ਸੰਗ੍ਯਾ- ਖ਼ਾਕੀ ਰੰਗ ਦਾ ਇੱਕ ਪੰਛੀ, ਜਿਸ ਦੀ ਗਰਦਨ ਲੰਮੀ ਅਤੇ ਸਿਰ ਲਾਲ ਹੁੰਦਾ ਹੈ. "ਬੋਲਤ ਕਪੋਤ ਭ੍ਰਿੰਗ ਖੰਜਨ ਕਲਿੰਗ ਕਲ." (ਨਾਪ੍ਰ) ੨. ਮਤੀਰਾ. ਤਰਬੂਜ਼। ੩. ਇੱਕ ਦੇਸ਼, ਜੋ ਪੂਰਬੀ ਘਾਟ ਅਤੇ ਗੋਦਾਵਰੀ ਦੇ ਮੱਧ ਹੈ. ਇਸ ਦੇ ਉੱਤਰ ਵੱਲ ਉੜੀਸਾ ਹੈ। ੪. ਇੰਦ੍ਰ ਜੌਂ। ੫. ਸਰੀਂਹ ਦਾ ਦਰਖ਼ਤ.


ਦੇਖੋ, ਕਰਿੰਗ.


ਕਾਲਿੰਜਰ. ਬੁੰਦੇਲਖੰਡ ਦਾ ਨਗਰ. ਇੱਥੇ ਕੀਰਾਤਬ੍ਰਹਮ ਚੰਦੇਲ ਰਾਜਾ ਦਾ ਬਣਵਾਇਆ ਪੁਰਾਣਾ ਕਿਲਾ ਹੈ, ਅਰ ਨੀਲਕੰਠ ਦਾ ਪ੍ਰਸਿੱਧ ਮੰਦਿਰ ਹੈ, ਜਿਸ ਨੂੰ ਕੋਟਿਤੀਰਥ ਆਖਦੇ ਹਨ. "ਦੇਸ ਕਲਿੰਜਰ ਕੇ ਨਿਕਟ ਸੈਨ ਬਿੱਚਛਨ ਰਾਇ." (ਚਰਿਤ੍ਰ ੨੪੦) "ਕੌਡੇ ਸੀ ਕਲਿੰਜਰ, ਸਭਨ ਮੁਖ ਰਦਨ ਸੀ, ਨਾਨਕ ਕੀ ਕੀਰਤਿ ਸੰਤੋਖ ਸਿੰਘ ਗਾਨਿਯੇ." (ਨਾਪ੍ਰ) ਦੇਖੋ, ਕਾਲੰਜਰ.