ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗਯਾ- ਪ੍ਰਾਣੀ. ਜੀਵ "ਬਾਲਕ ਬਿਰਧ ਨ ਸੁਰਤਿ ਪਰਾਨਿ." (ਆਸਾ ਅਃ ਮਃ ੧)


ਪੈਗਿਆ ਹਾਂ. ਪੜਾ ਹੂੰ. "ਭੈ ਪਾਵਕ ਪਾਰਿ ਪਰਾਨਿਹਾਂ." (ਆਸਾ ਮਃ ੫)


ਫ਼ਾ. [پرانیدن] ਕ੍ਰਿ- ਉਡਾਉਣਾ.


ਪਲਾਯਨ ਹੋਏ. ਨੱਠੇ. ਜਿਨ੍ਹਾ ਨੇ ਪ੍ਰਯਾਣ ਕੀਤਾ ਹੈ। ੨. ਪਏ. ਪੜੇ. "ਤੇ ਭਵਜਲ ਤੇ ਪਾਰਿ ਪਰਾਨੇ." (ਗੁਪ੍ਰਸੂ) ੩. ਹੋਏ. ਭਏ. "ਕਵਚ ਭੇਦ ਸਰ ਪਾਰ ਪਰਾਨੇ." (ਸਲੋਹ)


ਪ੍ਰਮਾਨੈ. ਪ੍ਰਮਾਣ (ਅਨੁਮਾਨ) ਕਰਦਾ ਹੈ. "ਜੋ ਹੋਵਨ ਸੋ ਦੂਰਿ ਪਰਾਨੈ." (ਸੁਖਮਨੀ)


ਪਲਾਯਨ ਹੋਇਆ. ਨੱਠਿਆ। ੨. ਪਿਆ. ਪੜਾ। ੩. ਹੋਇਆ. ਭਇਆ. ਦੇਖੋ, ਪਰਾਨੇ.


ਵਿ- ਪ੍ਰਾਪ੍ਤਵ੍ਯ. ਪ੍ਰਾਪ੍ਤ ਹੋਣ ਯੋਗ੍ਯ.


ਦੇਖੋ, ਪ੍ਰਾਪ੍ਤਿ। ੨. ਵਿ- ਪਰ- ਆਪੱਤਿ. ਜੋ ਵਿਪਦਾ ਅਤੇ ਸਭ ਦੁੱਖਾਂ ਤੋਂ ਪਰੇ ਹੈ। ੩. ਸੰਗਯਾ- ਕਰਤਾਰ. ਵਾਹਗੁਰੂ. "ਅਚਰਜ ਸੁਨਿਓ ਪਰਾਪਤਿ ਭੇਟੁਲੇ." (ਬਿਲਾ ਮਃ ੫)


ਵਿ- ਬਹੁਤ ਪੂਰ੍‍ਵ ਕਾਲ ਦਾ. ਮੁੱਢ ਦਾ. ਆਦਿ ਕਾਲ ਦਾ. "ਸਤਿ ਨਾਮ ਤੇਰਾ ਪਰਾਪੂਰਬਲਾ." (ਮਾਰੂ ਸੋਲਹੇ ਮਃ ੫)