ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅਞਾਣ ਲੇਖਕਾਂ ਨੇ ਇਹ ਤਿਮਰਲੰਗ ਦੀ ਥਾਂ ਲਿਖਿਆ ਹੈ. ਦੇਖੋ, ਤਿਮਰਲੰਗ.


ਲੰਙਾ ਤੈਮੂਰ. ਦੇਖੋ, ਤੈਮੂਰ. "ਆਦਿ ਤਿਮਰਲੰਗ ਤੇ ਅਨੇਕ ਬਾਦਸ਼ਾਹ ਭਏ." (ਗੁਪ੍ਰਸੂ)


ਸੰਗ੍ਯਾ- ਤਿਮਿਰ ਦਾ ਵੈਰੀ, ਸੂਰਜ। ੨. ਦੀਪਕ. ਚਰਾਗ.


ਦੇਖੋ, ਤਮਾਲ.


ਕ੍ਰਿ. ਵਿ- ਤੈਸੇ. ਤਿਸ ਪ੍ਰਕਾਰ। ੨. ਸੰ. ਸੰਗ੍ਯਾ- ਖ਼ਾਸ ਜਾਤਿ ਦੀ ਇੱਕ ਵਡੀ ਮੱਛੀ, ਜਿਸ ਨੂੰ ਵਿਦ੍ਵਾਨਾਂ ਨੇ Whale ਮੰਨਿਆ ਹੈ. ਦੇਖੋ, ਰਾਘਵ ੩। ੩. ਸਮੁੰਦਰ. ਸਾਗਰ.