ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਬਹੁਤ ਪਹਿਲਾਂ ਤੋਂ. ਮੁੱਢ ਤੋਂ "ਪਰਾਪੂਰਬਿ ਜਿਸਹਿ ਲਿਖਿਆ." (ਸਾਰ ਮਃ ੫)


ਮੁੱਢਲੇ ਕਰਕੇ. "ਦਾਨੰ ਪਰਾਪੂਰਬੇਣ ਭੁਚੰਤੇ ਮਹੀਪਤਹ." (ਸਹਸ ਮਃ ੫)


ਸੰ. ਵਿ- ਪ੍ਰਾਪਤ ਕਰਨ ਯੋਗ੍ਯ. ਪਾਉਣ ਲਾਇਕ.


ਸੰਗਯਾ- ਪਰਾਭਵ. ਨਿਰਾਦਰ. ਤਿਰਸਕਾਰ. "ਇਛਸਿ ਜਮਾਦਿ ਪਰਾਭਯੰ." (ਗੂਜ ਜੈਦੇਵ) ੨. ਪਰਾਜਯ. ਹਾਰ। ੩. ਵਿਨਾਸ਼.


(ਦੇਖੋ, ਮ੍ਰਿਸ਼੍‌ ਧਾ) ਸੰ. ਪਾਰਮਰ੍‍ਸ਼. ਸੰਗ੍ਯਾ- ਵਿਚਾਰ. ਚਿੰਤਨ. ਧ੍ਯਾਨ। ੨. ਪਕੜਨਾ. ਫੜਨਾ। ੩. ਸਿਮ੍ਰਿਤਿ. ਯਾਦ. ਚੇਤਾ। ੪. ਯੁਕ੍ਤਿ. ਦਲੀਲ। ੫. ਸਲਾਹ. ਮਸ਼ਵਰਾ.


ਦੇਖੋ, ਪਰਾਙਮੁਖ. "ਸਮੁਖ ਪਰਾਮੁਖ ਕਬਿ ਵਿਚਰੰਤੇ." (ਗੁਪ੍ਰਸੂ)


ਦੇਖੋ, ਪਰਾਇਣ.