ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਲੋੜਨਾ. ਚਾਹੁਣਾ.


ਦੇਖੋ, ਲੁਰਬਰੇਸਣੀ.


ਲੋੜੀ. ਚਾਹੀ। ੨. ਸੰਗ੍ਯਾ- ਬਾਲਕ ਦੇ ਲਾਲਨ (ਲਡਾਉਣ) ਅਤੇ ਸੁਲਾਉਣ ਲਈ ਸ੍ਵਰ ਦਾ ਆਲਾਪ. ਅੰ. Lullaby। ੩. ਸਿੰਧੀ. ਬੇਚੈਨੀ। ੪. ਪ੍ਰਬਲ ਇੱਛਾ.


ਲੋੜਦਾ (ਚਾਹੁਁਦਾ) ਹੈ. "ਜੋ ਨਾਹੀ, ਸੋ ਲੋਰੈ." (ਗਉ ਮਃ ੫)


ਲੋੜੋ. ਚਾਹੋ. ਅਭਿਲਾਖਾ ਕਰੋ. "ਗੁਰੁ ਗੁਰੁ ਕਰਤ ਮਨੁ ਲੋਰੋ." (ਕਾਨ ਮਃ ੫)


ਲੋੜਦੇ ਹਨ। ੨. ਸੰਗ੍ਯਾ- ਲੋਰੀ. "ਸਗਲ ਪਰਾਧ ਦੇਹਿ ਲੋਰੋਨੀ." (ਭੈਰ ਮਃ ੫) ਦੇਖੋ, ਲੋਰੀ ੨.


ਸੰ. ਵਿ- ਚੰਚਲ. ਚਪਲ. ਦੇਖੋ, ਲੁਲ ਧਾ। ੨. ਲਾਲਚੀ। ੩. ਸੰਗ੍ਯਾ- ਜੀਭ. ਰਸਨਾ। ੪. ਲੱਛਮੀ। ੫. ਫ਼ਾ. [لول] ਵਿ- ਨਿਰਲੱਜ ਬੇਹ਼ਯਾ.


ਸੰਗ੍ਯਾ- ਕੰਨ ਦਾ ਗਹਿਣਾ, ਜੋ ਕੰਨ ਦੀ ਪੇਪੜੀ ਵਿੱਚ ਪਹਿਨੀਦਾ ਹੈ. ਲਟਕਦਾ ਹੋਇਆ ਮੋਤੀ ਆਦਿ ਜੋ ਹਰ ਵੇਲੇ ਲੋਲ (ਚੰਚਲ) ਰਹਿਁਦਾ ਹੈ. "ਰੁਚਿਰ ਗੁਲਾਈ ਇਸ ਬਨੀ ਲੋਲਕ ਮਹਿ ਪਾਵੈ." (ਗੁਪ੍ਰਸੂ) ੨. ਨੱਥ ਦਾ ਬੁਲਾਕ.