ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [حُدوُد] ਹ਼ੁਦੂਦ. ਹੱਦ ਦਾ ਬਹੁ ਵਚਨ. ਹੱਦਾਂ.


ਇਸ ਵੇਲੇ. ਅਬ. ਦੇਖੋ, ਹੁਣ. "ਉਡ ਹੁਨ ਕਾਗਾ ਕਾਰੇ." (ਗਉ ਕਬੀਰ)


ਫ਼ਾ. [ہُنر] ਸੰਗ੍ਯਾ- ਕਾਰੀਗਰੀ। ੨. ਗੁਣ. "ਨਿਜ ਹੁ ਨਰਨ ਕੋ ਰਿਦੈ ਛਪਾਵੈ." (ਨਾਪ੍ਰ)