nan
ਫ਼ਾ. [گُمراہ] ਰਾਹ ਭੁੱਲਿਆ ਹੋਇਆ. ਜਿਸ ਨੇ ਰਸਤਾ ਖੋ ਦਿੱਤਾ ਹੈ। ੨. ਪਰਮਾਰਥੋਂ ਘੁੱਥਾ.
nan
ਦਖੋ, ਗੋਮਾਯੁ.
ਫ਼ਾ. [گُماشتہ] ਵਿ- ਮੁਕ਼ਰਰ ਕੀਤਾ. ਕਿਸੇ ਕੰਮ ਵਿੱਚ ਲਾਇਆ ਹੋਇਆ। ਸੰਗ੍ਯਾ- ਸ਼ਾਹੂਕਾਰ ਦਾ ਏਜੰਟ (agent). ੩. ਵਪਾਰੀ ਦਾ ਮੁਨਸ਼ੀ.
nan
ਫ਼ਾ. [گُمان] ਖ਼ਿਆਲ. ਸੰਕਲਪ. "ਹਉਮੈ ਜਾਇ ਗੁਮਾਨ." (ਵਾਰ ਗੂਜ ੨. ਮਃ ੩) ੨. ਸ਼ੱਕ. ਭਰਮ। ੩. ਭਾਵ- ਹੰਕਾਰ ਦਾ ਖ਼ਿਆਲ. ਮੈਂ ਦਾਨੀ ਹਾਂ, ਮੈਂ ਤਪੀਆ ਹਾਂ, ਇਹ ਹੌਮੈ ਦਾ ਸੰਕਲਪ. "ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ." (ਸਃ ਮਃ ੯)
ਵਿ- ਅਭਿਮਾਨੀ. "ਫਿਰਹਿ ਗੁਮਾਨੀ ਜਗ ਮਹਿ." (ਵਾਰ ਮਾਰੂ ੨. ਮਃ ੫) "ਮਰਤੇ ਫੂਟਿ ਗੁਮਾਨੀ." (ਰਾਮ ਕਬੀਰ) ੨. ਸੰਗ੍ਯਾ- ਅਹੰਤਾ. ਹੌਮੈਭਾਵ. "ਤਿਆਗਹੁ ਮਨਹੁ ਗੁਮਾਨੀ." (ਗਉ ਮਃ ੫)