ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਤਿਮਿ (ਮੱਛੀਆਂ) ਦੇ ਲੁਕਣ ਦਾ ਥਾਂ. ਸਮੁੰਦਰ. ਦੇਖੋ, ਤਿਮਿ ੨.


ਜਿਸ ਰੋਗ ਨਾਲ ਅੱਖਾਂ ਅੱਗੇ ਤਿਮਿਰ (ਅੰਧੇਰਾ) ਛਾ ਜਾਵੇ. ਲਿੰਗਨਾਸ਼. ਦੇਖੋ, ਉੱਲ, ਅੰਧਨੇਤ੍ਰਾ ਅਤੇ ਮੋਤੀਆਬਿੰਦ। ੨. ਦੇਖੋ, ਤਿਮਰ.


ਸੰ. ਸੰਗ੍ਯਾ- ਅੰਧੇਰੇ ਨੂੰ ਮਿਟਾਉਣ ਵਾਲਾ ਸੂਰਜ। ੨. ਚੰਦ੍ਰਮਾ. (ਸਨਾਮਾ) ੩. ਦੀਪਕ। ੪. ਨੇਤ੍ਰ ਦੇ ਰੋਗਾਂ ਨੂੰ ਮਿਟਾਉਣ ਵਾਲਾ ਅੰਜਨ। ੫. ਸਤਿਗੁਰੂ.


ਸੰਗ੍ਯਾ- ਚੰਦ੍ਰਮਾ ਦੀ ਭੈਣ, ਚੰਦ੍ਰਭਾਗਾ ਨਦੀ. (ਸਨਾਮਾ)


(ਸਨਾਮਾ) ਤਿਮਿਰਹਾ (ਚੰਦ੍ਰਮਾ ਦੀ) ਭਗਨਿ (ਭੈਣ) ਚੰਦ੍ਰਭਾਗਾ ਨਦੀ, ਉਸ ਤੋਂ ਜਾ (ਪੈਦਾ ਹੋਇਆ) ਘਾਹ, ਉਸ ਦੇ ਚਰਨ ਵਾਲਾ ਮ੍ਰਿਗ, ਉਸ ਦਾ ਸ੍ਵਾਮੀ ਸ਼ੇਰ, ਉਸ ਦੀ ਵੈਰਣ ਬੰਦੂਕ.


ਦੇਖੋ, ਤਿਮਰਾਰਿ.


ਤਿਮਿ ਮੱਛੀ ਨੂੰ ਜੋ ਨਿਗਲ ਜਾਵੇ। ੨. ਤਿਮਿੰਗਲ ਨੂੰ ਜੋ ਨਿਗਲੇ. ਦੇਖੋ, ਰਾਘਵ ੩.


ਤਿਮਿੰਗਿਲ. ਜੋ ਤਿਮਿ ਨਾਮ ਦੀ ਮੱਛੀ ਨੂੰ ਨਿਗਲ ਜਾਵੇ. ਦੇਖੋ, ਰਾਘਵ ੩.