ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. दुह्. ਧਾ- ਦੁੱਖ ਦੇਣਾ, ਹਿੰਸਾ ਕਰਨਾ, ਦੁੱਧ ਚੋਣਾ। ੨. ਸੰਗ੍ਯਾ- ਦੋਹਨ. ਦੁੱਧ ਚੋਣ ਦੀ ਕ੍ਰਿਯਾ. "ਗਲਾ ਬਾਂਧਿ ਦੁਹ ਲੇਇ ਅਹੀਰ." (ਸਾਰ ਨਾਮਦੇਵ) ੩. ਸੰ. ਦ੍ਵਿ. ਦੋ. "ਦੁਤੀਆ ਦੁਹ ਕਰਿ ਜਾਨੇ ਅੰਗ." (ਗਉ ਕਬੀਰ ਥਿਤੀ) ਮਾਇਆ ਅਤੇ ਬ੍ਰਹਮ੍‍.


ਦੇਖੋ, ਦੁਸਾਸਨ. "ਦੁਹਸਾਸਨ ਕੀ ਸਭਾ ਦ੍ਰੋਪਤੀ ਅੰਬਰ ਲੇਤ ਉਬਾਰੀਅਲੇ." (ਮਾਲੀ ਨਾਮਦੇਵ)


ਦੇਖੋ, ਦੁਸੀਲ.


ਸੰ. ਦੁਸ੍ਕਰ. ਵਿ- ਜੋ ਮੁਸ਼ਕਿਲ ਨਾਲ ਹੋ ਸਕੇ. ਜਿਸ ਦਾ ਕਰਨਾ ਔਖਾ ਹੋਵੇ.


ਸੰ. ਦੁਸ੍ਕਰ੍‍ਮ. ਸੰਗ੍ਯਾ- ਨੀਚ ਕਰਮ. ਖੋਟਾ ਕਰਮ. ਕੁਕਰਮ. "ਕਰੈ ਦੁਹਕਰਮ, ਦਿਖਾਵੈ ਹੋਰ." (ਗਉ ਮਃ ੫) ਦਿਖਾਉਂਦਾ ਹੈ ਸ਼ੁਭ ਕਰਮ.