ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਹਿੰਦੋਲੀ. ਲੋਰੀ. ਹੁੰ- ਹੁੰ ਸ਼ਬਦ ਕਹਿਕੇ ਬੱਚੇ ਨੂੰ ਗੋਦੀ ਵਿੱਚ ਝੂਟਾ ਦੇਣ ਦੀ ਕ੍ਰਿਯਾ. "ਪੁਤ੍ਰਹਿ ਦੇਨ ਲਗੀ ਹੁਨੀਆ ਹੈ." (ਕ੍ਰਿਸਨਾਵ)


ਅ਼. [ہُموُد] ਹਿੰਦੂ ਦਾ ਬਹੁ ਵਚਨ. ਹਿੰਦੂ ਲੋਕ। ੨. ਹਿੰਦੁਸਤਾਨੀ ਦਾ ਬਹੁ ਵਚਨ. Indians.


ਅ਼. [حُّب] ਹ਼ੁੱਬ. ਸੰਗ੍ਯਾ- ਪਿਆਰ. ਮੁਹੱਬਤ। ੨. ਉਮੰਗ. ਚਾਉ.