ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਮੈਲਾ. ਮਲੀਨ. ਮੈਲੀ. "ਮਲਿਨ ਭਈ ਮਤਿ, ਮਾਧਵਾ!" (ਗਉ ਰਵਿਦਾਸ) ੨. ਉਦਾਸ। ੩. ਕਲੰਕਸਹਿਤ. ਪਾਪੀ.


ਸੰਗ੍ਯਾ- ਮੈਲਾਪਨ. ਅਪਵਿਤ੍ਰਤਾ.


ਵਿ- ਮਾਲੀਦਨ ਕੁਨੰਦਾ. ਦੇਖੋ, ਮਾਲੀਦਨ. "ਮਲਿੰਦ ਮਵਾਸਨ." (ਅਕਾਲ) ਆਕੀਆਂ ਨੂੰ ਮਰ੍‍ਦਨ ਕਰਨ ਵਾਲਾ। ੨. ਸੰ. ਮਿਲਿੰਦ. ਸੰਗ੍ਯਾ- ਭ੍ਰਮਰ. ਭੌਰਾ। ੩. ਸ਼ਹਦ ਦੀ ਮੱਖੀ। ੪. ਦੇਖੋ, ਸਵੈਯੇ ਦਾ ਰੂਪ ੫.


ਵਿ- ਮਾਲੀਦਨਕੁਨਿੰਦਾ. ਮਰ੍‍ਦਨ ਕਰਤਾ. "ਮਿਤ੍ਰਮਾਰੀ ਕੇ ਮਲਿੰਦਾ." (ਗ੍ਯਾਨ) ਮਿਤ੍ਰਘਾਤੀ ਦੇ ਨਾਸ਼ ਕਰਤਾ.


ਮਰਦਨ ਕੀਤੀ. ਮਸਲੀ। ੨. ਲੇਪਨ ਕੀਤੀ. "ਸੰਤਹ ਧੂਰਿ ਲੇ ਮੁਖਿ ਮਲੀ." (ਕੇਦਾ ਮਃ ੫) ੨. ਮਿਲਾਈ. "ਜੋਤਿ ਲੈ ਆਪਨੇ ਅੰਗ ਮਲੀ ਹੈ." (ਚੰਡੀ ੧)


ਦੇਖੋ, ਮੱਲਿਕਾ ੧। ੨. ਦੇਖੋ, ਸਵੈਯੇ ਦਾ ਰੂਪ ੧੬.


ਮਲਯਗਿਰਿ। ੨. ਮਲਯਗਿਰਿ ਪੁਰ ਹੋਣ ਵਾਲਾ ਚੰਦਨ. ਮਲਯਜ. "ਤੁਮ ਮਲੀਆਗਰ ਪ੍ਰਗਟ ਸੁਬਾਸੁ. (ਸਵੈਯੇ ਮਃ ੪. ਕੇ)


ਸੰਗ੍ਯਾ- ਬਕਰੀ ਭੇਡ ਆਦਿ ਦੀ ਮਲ। ੨. ਅ਼. [ملیح] ਮਲੀਹ਼. ਵਿ- ਮਲਹ਼ (ਲੂਣ) ਸਹਿਤ. ਨਮਕੀਨ। ੩. ਸਲੋਨਾ. ਖੂਬਸੂਰਤ.