ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਸ੍‍ਤ੍ਰੀ. ਔ਼ਰਤ. ਨਾਰੀ। ੨. ਭਾਰਯਾ. ਜੋਰੂ. ਵਹੁਟੀ.


ਦੇਖੋ, ਤਿਰਣਾ ਅਤੇ ਤਿਰੁ.


ਸੰ. तिरस्कार. ਸੰਗ੍ਯਾ- ਅਨਾਦਰ. ਅਪਮਾਨ. "ਤਿਰਸਕਾਰ ਨਹਿ ਭਵੰਤਿ." (ਸਹਸ ਮਃ ੫) ੨. ਇੱਕ ਕਾਵ੍ਯ ਦਾ ਅਲੰਕਾਰ. ਦੇਖੋ, ਅਵਗ੍ਯਾ.


ਸੰ. तिरस्कृत. ਵਿ- ਅਪਮਾਨਿਤ. ਜਿਸ ਦਾ ਅਨਾਦਰ ਕੀਤਾ ਗਿਆ ਹੈ.


ਸੰ. ਤੀਰਭੁਕ੍ਤਿ. ਪੁਰਾਣੇ ਸਮੇਂ ਦਾ ਵਿਦੇਹ ਅਤੇ ਮਿਥਿਲਾ ਦੇਸ਼, ਜਿੱਥੇ ਸੀਤਾ ਦਾ ਪਿਤਾ ਜਨਕ ਰਾਜ ਕਰਦਾ ਸੀ. ਮੁਜੱਫ਼ਰਪੁਰ ਅਤੇ ਦਰਭੰਗਾ ਦਾ ਇ਼ਲਾਕ਼ਾ. "ਬਲਵੰਤਸਿੰਘ ਤਿਰਹੁਤ ਕੋ ਨ੍ਰਿਪ ਬਰ." (ਚਰਿਤ੍ਰ ੧੬੦)


ਦੇਖੋ, ਤ੍ਰਿਕੁਟਾ.


ਦੇਖੋ, ਤ੍ਰਿਖਾ.