ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [قلیل] ਵਿ- ਥੋੜਾ. ਘੱਟ. ਕਮ.


ਸੰ. क्लीव ਸੰਗ੍ਯਾ- ਨਪੁੰਸਕ. ਹੀਜੜਾ. "ਤਾਲਨ ਪੂਰ ਕਲੀਵ ਸੁ ਨਾਚਹਿ." (ਨਾਪ੍ਰ) ੨. ਡਰਪੋਕ. ਕਾਇਰ.


ਦੇਖੋ, ਕਲਿ ਅਤੇ ਕਲੂ.


ਸੰ. ਕਲੁਸ. ਸੰਗ੍ਯਾ- ਮਲੀਨਤਾ. ਮੈਲ। ੨. ਕਾਲਿਸ. ਕਾਲਖ। ੩. ਕਲੰਕ. ਦਾਗ਼। ੪. ਪਾਪ। ੫. ਕ੍ਰੋਧ.


ਦੇਖੋ, ਕਲਿ. "ਅਬ ਕਲੂ ਆਇਓ ਰੇ! ਇਕੁ ਨਾਮੁ ਬੋਵਹੁ." (ਬਸੰ ਮਃ ੫)


ਦੇਖੋ, ਕਲੁਖ. "ਖੋਤ ਕਲੂਖਨ ਦੀਨ ਦਯਾਲ." (ਨਾਪ੍ਰ)


ਸੰ. ਕਲੁਸਿਤ. ਵਿ- ਪਾਪੀ. ਦੋਸੀ। ੨. ਕਲੰਕੀ। ੩. ਸੰਗ੍ਯਾ- ਕਲੁਸਤਾ. ਪਾਪ. ਦੋਸ. ਮੈਲ. "ਸਾਧ ਕੈ ਸੰਗਿ ਕਲੂਖਤ ਹਰੈ." (ਸੁਖਮਨੀ)