ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਗੁਰਵੇ. ਚਤੁਰਥੀ ਵਿਭਕ੍ਤਿ. ਗੁਰੂ ਤਾਈਂ. ਗੁਰੂ ਨੂੰ. "ਆਦਿ ਗੁਰਏ ਨਮਹ." ਸੁਖਮਨੀ)


ਦੇਖੋ, ਗੁਰੇਖੇਲ.


ਵਿ- ਸ਼ਿਰੋਮਣਿ ਸਦਗੁਰੁ. ਸਭ ਤੋਂ ਵਡਾ ਧਰਮ ਦਾ ਆਚਾਰਯ। ੨. ਸੰਗ੍ਯਾ- ਗੁਰੂ ਨਾਨਕ ਦੇਵ. "ਗੁਰੁ ਸਤਿਗੁਰ ਕਾ ਜੋ ਸਿਖ ਅਖਾਏ." (ਵਾਰ ਗਉ ੧. ਮਃ ੪); ਦੇਖੋ, ਗੁਰਸਤਗੁਰ.


ਫ਼ਾ. [گُرسنہ] ਵਿ- ਭੁੱਖਾ. ਕ੍ਸ਼ੁਧਾਤੁਰ.


ਫ਼ਾ. [گُرسنگی] ਸੰਗ੍ਯਾ- ਭੁੱਖ. ਕ੍ਸ਼ੁਧਾ.


ਸਤਿਗੁਰੂ ਦਾ ਉਪਦੇਸ਼. ਗੁਰੂ ਸਾਹਿਬ ਦਾ ਵਾਕ.


ਗੁਰੂ ਦੇ ਉਪਦੇਸ਼ ਨਾਲ. "ਗੁਰਸਬਦੀ ਸਾਲਾਹੀਐ." (ਸ੍ਰੀ ਮਃ ੧)


ਸਤਿਗੁਰੂ ਦਾ ਉਪਦੇਸ਼. ਗੁਰੂ ਦਾ ਵਾਕ਼. "ਗੁਰਸਬਦੁ ਕਮਾਇਆ." (ਆਸਾ ਛੰਤ ਮਃ ੪)


ਸੰਗ੍ਯਾ- ਸਿੱਖਸਭਾ. ਸਤਿਗੁਰੂ ਨਾਨਕ ਦੇਵ ਦੇ ਸਿੱਖਾਂ ਦੀ ਮਜਲਿਸ। ੨. ਗੁਰੂ ਦੀ ਸੰਗਤਿ. "ਗੁਰਸਭਾ ਏਵ ਨ ਪਾਈਐ." (ਵਾਰ ਸ੍ਰੀ ਮਃ ੩)


ਗੁਰੂ ਰੂਪ ਸਰੋਵਰ. "ਤੇ ਨਾਏ ਸੰਤੋਖ ਗੁਰਸਰਾ." (ਬਿਲਾ ਮਃ ੪)