ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗਯਾ- ਦੇਖੋ, ਪਰਾਲ. "ਰੋਵਣ ਵਾਲੇ. ਜੇਤੜੇ ਸਭਿ ਬੰਨਹਿ ਪੰਡ ਪਰਾਲਿ." (ਸ੍ਰੀ ਮਃ ੧) "ਛਿਜੈ ਕਾਇਆ ਹੋਇ ਪਰਾਲੂ." (ਵਾਰ ਮਲਾ ਮਃ ੧) "ਮਨਮੁਖ ਥੀਏ ਪਰਾਲੀ." (ਵਾਰ ਰਾਮ ੩)


ਪਓ. ਪੜੋ. "ਭਵਸਾਗਰ ਤੇ ਪਾਰ ਪਰਾਵਹੁ." (ਗੁਪ੍ਰਸੂ) ੨. ਪ੍ਰਾਪਤ ਕਰੋ. ਪਾਓ. "ਅਉਗੁਣ ਛੋਡਹੁ ਗੁਣ ਕਰਹੁ. ਐਸੇ ਤਤੁ ਪਰਾਵਉ." (ਆਸਾ ਅਃ ਮਃ ੧) ੩. ਪਲਾਯਨ ਕਰੋ. ਨੱਠੋ. "ਸਭੈ ਜੰਗ ਤੇ ਅਬੈ ਪਰਾਵਹੁ." (ਸਲੋਹ)


ਕ੍ਰਿ- ਪਲਾਯਨ. ਦੌੜਨਾ. "ਕਿਹ ਭਾਂਤ ਪਰਾਵਤ ਹੋਂ ਬਲ ਹਾਰੇ?" (ਕ੍ਰਿਸਨਾਵ) ੨. ਪੜਵਾਉਣਾ. "ਨਿਜ ਪਰਦ ਪਰਾਵਨ ਚਾਹੀ." (ਨਾਪ੍ਰ) ਆਪਣਾ ਪੜਦਾ ਪੜਵਾਉਣਾ ਚਾਹੁੰਦਾ ਹੈ.


ਸੰ. ਵਿ- ਸਭ ਤੋਂ ਸ਼੍ਰੇਸ੍ਟ. ਅਤਿ ਉੱਤਮ. "ਪਰਮ ਪਰਾਵਰ ਨਾਥ." (ਨਾਪ੍ਰ) ੨. ਅਗਲਾ ਪਿਛਲਾ। ੩. ਊਚ ਨੀਚ. ਆਦਿ ਅੰਤ.