ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਵਿਗੁਚਨਾ. "ਗੁਰ ਬਿਨੁ ਭਰਮਿ ਵਿਗੂਚੀਐ." (ਸੋਰ ਅਃ ਮਃ ੧)


ਦੇਖੋ, ਬਿਗੂਤਾ. "ਆਇ ਵਿਗੂਤਾ ਜਗੁ ਜਮਪੰਥੁ." (ਓਅੰਕਾਰ)


ਕ੍ਰਿ. ਵਿ- ਵਿਗੋਪਨ (ਲਯ) ਕਰਕੇ. ਦੇਖੋ, ਬਿਗੋਨਾ. "ਇਕਮਨ ਹੋਇ ਵਿਗੋਇ ਦੁਚਿਤਾ." (ਭਾਗੁ)


ਨਿੰਦਿਤ ਕੀਤਾ. ਦੇਖੋ, ਬਿਗੋਨਾ. "ਭਗ ਮੁਖਿ ਜਨਮੁ ਵਿਗੋਇਆ." (ਸ੍ਰੀ ਬੇਣੀ)


ਦੇਖੋ, ਬਿਗੋਣਾ. "ਅਗਨਿ ਜਲਾਵਹਿ ਅੰਗੁ, ਆਪੁ ਵਿਗੋਵਹੀ." (ਮਃ ੧. ਵਾਰ ਮਲਾ)


ਦੁਰਗੰਧ. ਦੇਖੋ, ਬਿਗੰਧ.